ਭਾਈ ਰਣਜੀਤ ਸਿੰਘ ਦੀ ਪ੍ਰਧਾਨਗੀ 'ਚ ਪੰਥਕ ਅਕਾਲੀ ਲਹਿਰ ਦੀ ਮੀਟਿੰਗ 8 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫ਼ਤਿਹਗੜ੍ਹ ਸਾਹਿਬ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ...

Bhai Ranjit Singh

ਫ਼ਤਿਹਗੜ੍ਹ ਸਾਹਿਬ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਗੁਰਧਾਮਾਂ ਦੀ ਆਜ਼ਾਦੀ ਲਈ ਆਰੰਭੇ ਮਿਸ਼ਨ ਪੰਥਕ ਅਕਾਲੀ ਲਹਿਰ ਦੀ ਅਹਿਮ ਮੀਟਿੰਗ ਪਿੰਡ ਰੰਧਾਵਾ ਵਿਖੇ 8 ਮਾਰਚ ਨੂੰ ਇਲਾਕੇ ਦੇ ਆਗੂਆਂ ਨਾਲ ਹੋਵੇਗੀ। ਇਸ ਵਿਚ ਵਿਸ਼ੇਸ਼ ਤੌਰ 'ਤੇ ਭਾਈ ਰਣਜੀਤ ਸਿੰਘ ਸੰਬੋਧਨ ਕਰਨਗੇ। 
ਅੱਜ ਤਿਆਰੀ ਸਬੰਧੀ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਪਿੰਡ ਦੇ ਨੌਜਵਾਨਾਂ ਨਾਲ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਵੀਂ ਪੀੜ੍ਹੀ ਦੇ ਨੌਜਵਾਨ ਭਾਈ ਰਣਜੀਤ ਸਿੰਘ ਨੂੰ ਮਿਲਣ ਲਈ ਉਤਵਾਲੇ ਸਨ ਜਿਨ੍ਹਾਂ ਦੀ ਖ਼ਾਸ ਮੰਗ 'ਤੇ ਇਹ ਮੀਟਿੰਗ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਗਿਆ। ਭਾਈ ਰੰਧਾਵਾ ਨੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਈ ਸਾਹਿਬ ਦੀ ਸ਼ਖ਼ਸੀਅਤ ਸਿੱਖੀ ਤੋਂ ਦੂਰ ਜਾ ਰਹੀ ਪੰਜਾਬ ਦੇ ਪਿੰਡਾਂ ਦੀ ਨਵੀਂ ਪੀੜ੍ਹੀ ਨੂੰ ਮੁੜ ਪਤਿਤਪੁਣੇ ਤੋਂ ਵਾਪਸ ਸਿੱਖੀ ਵਲ ਮੋੜ ਸਕਦੀ ਹੈ ਜਿਸ ਦਾ ਮੁੱਖ ਕਾਰਨ ਆਗੂ ਦਾ ਕਿਰਦਾਰ ਹੁੰਦਾ ਹੈ ਜਿਸ ਵਿਚ ਭਾਈ ਸਾਹਿਬ ਅਜੋਕੇ ਸਮੇਂ ਵਿਚ ਸੌ ਫ਼ੀ ਸਦੀ ਖਰੇ ਹਨ। ਇਸ ਮੌਕੇ ਕੁਲਬੀਰ ਸਿੰਘ ਰੰਧਾਵਾ ਮੈਂਬਰ ਪੰਥਕ ਅਕਾਲੀ ਲਹਿਰ, ਕੇਹਰ ਸਿੰਘ ਰੰਧਾਵਾ, ਰਣਧੀਰ ਸਿੰਘ ਰੰਧਾਵਾ, ਹਰਇੰਦਰ ਸਿੰਘ ਰੰਧਾਵਾ ਬਾਕੀ ਸਾਰੇ ਪਿੰਡ ਰੰਧਾਵਾ ਦੇ ਨੌਜਵਾਨ ਸਭਾ ਦੇ ਆਗੂ ਮੀਟਿੰਗ ਵਿਚ ਹਾਜ਼ਰ ਸਨ।