ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ: ਭਾਈ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਅੰਮ੍ਰਿਤਸਰ ‘ਚ ਆਪਣੇ ਦਫਤਰ ਵਿੱਚ...

Giani Harpreet Singh

ਅੰਮ੍ਰਿਤਸਰ: ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਅੰਮ੍ਰਿਤਸਰ ‘ਚ ਆਪਣੇ ਦਫਤਰ ਵਿੱਚ ਇੱਕ ਪ੍ਰੈਸ ਕਾਂਨਫਰੰਸ ਕੀਤੀ ਇਸ ਮੌਕੇ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਨਕਾਣਾ ਸਾਹਿਬ ਵਿੱਚ ਜਿਹੜਾ ਗੁਰਦੁਆਰਾ ਸਾਹਿਬ ‘ਤੇ ਹਮਲਾ ਹੋਇਆ ਹੈ ਇਸ ਮਾਮਲੇ ‘ਚ ਜੋ ਦੋਸ਼ੀ ਹੈ।

ਉਸ ਨੂੰ ਇੱਕ ਮਾਫੀ ਦੇ ਨਾਲ ਛੱਡਣ ਦੀ ਬਾਜਾਏ ਉਸ ਉੱਤੇ ਕਾਰਵਾਈ ਕੀਤੀ ਜਾਵੇ ਨਾਲ ਹੀ ਇਨ੍ਹਾਂ ਨੇ ਕਿਹਾ ਦੀ ਇੱਕ ਵੀਡੀਓ ਬਣਾਉਣਾ ਮੁਆਫ਼ੀ ਦੇ ਕਾਬਿਲ ਨਹੀਂ ਹੈ ਅਤੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦੀ ਪੁਲਿਸ ‘ਤੇ ਕੋਈ ਭਰੋਸਾ ਨਹੀਂ ਹੈ।

ਉਥੇ ਹੀ ਪਾਕਿਸਤਾਨ ਵਿਚ ਸਿੱਖ ਪੱਤਰਕਾਰ ਦੇ ਭਰਾ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਨੇ ਨਿੰਦਿਆ ਦੀ ਅਹਿ ਨਾਲ ਹੀ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੁਲਿਸ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਉਧਰ ਇਹ ਘਟਨਾ ਨਿੰਦਿਆ ਦੇ ਕਾਬਿਲ ਹੈ।

ਉਥੇ ਹੀ ਜੇਐਨਯੂ ‘ਚ ਵਿਦਿਆਰਥੀਆਂ ਦੇ ‘ਤੇ ਹੋਏ ਹਮਲੇ ਦੀ ਨਿੰਦਿਆ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਸੀ ਏ ਏ ਅਤੇ ਐਨ ਆਰ ਸੀ ਦੇ ਮਾਮਲੇ ‘ਚ ਸਰਕਾਰ ਆਪਣਾ ਪੱਖ ਸਪੱਸ਼ਟ ਕਰੇ ਨਾਲ ਹੀ ਇੱਕ ਪ੍ਰਦਰਸ਼ਨ ਜੋ ਸ਼ਾਤਮਈ ਹੋ ਰਿਹਾ ਸੀ।

ਉਸ ‘ਤੇ ਹਮਲਾ ਹੋਣਾ ਗਲਤ ਹੈ ਅਤੇ ਇੱਕ ਸਾਲ ਵਿੱਚ ਦੂਜੀ ਵਾਰ ਹਮਲਾ ਹੋਇਆ ਹੈ ਜੋ ਗਲਤ ਹੈ ਅਤੇ ਸਰਕਾਰ ਨੂੰ ਸਖ਼ਤ ਰੁਖ ਅਪਣਾ ਐਸਪੀਐਸਐਚਟੀ ਕਰਨਾ ਚਾਹੀਦਾ ਹੈ। ਜਿਸ ਨਾਲ ਲੋਕਾਂ ਦੇ ਮਨ ਦੀ ਭਾਵਨਾ ਠੀਕ ਹੋ ਸਕੇ।