ਮਿਹਤਨਕਸ਼ਾਂ ਦੇ ਪੰਜਾਬ ਦੀ ਨਸ਼ਈਆਂ ਵਜੋਂ ਬਣੀ ਪਛਾਣ: ਗਿ ਕੇਵਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਸਾਹਿਬਾਨ ਦੇ ਨਾਮ ਤੇ ਵੱਸਣ ਵਾਲਾ ਪੰਜਾਬ ਅਤੇ ਮਿਹਨਤਕਸ਼ ਕਿਸਾਨਾਂ ਦਾ ਪੰਜਾਬ ਅੱਜ ਨਸ਼ਿਆ ਕਰ ਕੇ ਜਾਨਣ ਲੱਗ ਪਿਆ..........

Protest Against Drug

ਅੰਮ੍ਰਿਤਸਰ : ਗੁਰੂ ਸਾਹਿਬਾਨ ਦੇ ਨਾਮ ਤੇ ਵੱਸਣ ਵਾਲਾ ਪੰਜਾਬ ਅਤੇ ਮਿਹਨਤਕਸ਼ ਕਿਸਾਨਾਂ ਦਾ ਪੰਜਾਬ ਅੱਜ ਨਸ਼ਿਆ ਕਰ ਕੇ ਜਾਨਣ ਲੱਗ ਪਿਆ।  ਪੰਜਾਬ ਦੇ ਆਮ ਨਾਗਰਿਕਾਂ ਵਲੋਂ ਨਸ਼ਿਆਂ ਵਿਰੁਧ ਇਕ ਲਹਿਰ ਚਲਾਈ ਗਈ ਜਿਸ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿਤਾ। ਪੰਜਾਬ ਨਾਲ ਪਿਆਰ ਕਰਨ ਵਾਲੇ ਕਾਫ਼ਲੇ ਵਲੋਂ ਪੰਜਾਬ ਵਾਸੀਆਂ ਨੂੰ 1 ਜੁਲਾਈ ਤੋਂ 7 ਜੁਲਾਈ ਤਕ ਇਕ ਹਫ਼ਤਾ ਨਸ਼ਿਆ ਵਿਰੁਧ ਕਾਲੇ ਹਫ਼ਤੇ ਦੇ ਰੂਪ ਵਿਚ ਮਨਾਉਣ ਨੂੰ ਕਿਹਾ ਗਿਆ। ਅਕਾਲ ਪੁਰਖ ਕੀ ਫ਼ੌਜ ਵਲੋਂ ਅੱਗੇ  ਵੀ ਸਮੇਂ-ਸਮੇਂ ਪੰਜਾਬ ਨੂੰ ਖ਼ੁਸ਼ਹਾਲ ਅਤੇ ਆਬਾਦ ਰੱਖਣ ਲਈ ਹਰ ਲਹਿਰ ਵਿਚ ਅਪਣਾ ਯੋਗਦਾਨ ਵੱਧ-ਚੜ੍ਹ ਕੇ ਪਾਇਆ ਜਾਂਦਾ ਰਿਹਾ ਹੈ। 

ਅਕਾਲ ਪੁਰਖ ਕੀ ਫ਼ੌਜ ਵਲੋਂ ਅੱਜ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਉੱਚਾ ਪੁਲ ਨੇੜੇ ਹਾਲ ਬਾਜ਼ਾਰ ਅੰਮ੍ਰਿਤਸਰ ਵਿਖੇ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ, ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਪੰਜਾਬ ਦੀ ਨਸ਼ਿਆਂ ਵਿਚ ਗਲਤਾਨ ਹੋਈ ਨੌਜਵਾਨੀ ਨੂੰ ਬਚਾਉਣ ਲਈ ਹਰ ਉਪਰਾਲੇ ਅਤੇ ਲਹਿਰ ਲਈ ਅਪਣਾ ਯੋਗਦਾਨ ਪਾਉਣ ਦਾ ਪ੍ਰਣ ਵੀ ਕੀਤਾ।

ਇਸ ਮੌਕੇ ਜਸਿਵੰਦਰ ਸਿੰਘ ਐਡਵੋਕੇਟ ਨੇ ਕਿਹਾ ਆਓ ਸਾਰੇ ਇਕੱਠੇ ਹੋ ਕੇ ਨਸ਼ਿਆਂ ਨੂੰ ਪਛਾੜ ਕੇ ਅਪਣੇ ਪੰਜਾਬ ਨੂੰ ਵਾਪਸ ਉਨ੍ਹਾਂ ਲੀਹਾਂ 'ਤੇ ਲੈ ਕੇ ਆਈਏ ਜਿਸ ਬਾਰੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ ''ਆ ਪੰਜਾਬ ਪਿਆਰ ਤੂ ਮੁੜ ਆ'' ਇਹ ਇਕ ਹਫ਼ਤਾ ਸੁੱਤਿਆਂ ਨੂੰ ਜਗਾਉਣ ਲਈ ਹੈ। ਇਸ ਪ੍ਰਦਰਸ਼ਨ ਵਿਚ ਗਿਆਨੀ ਕੇਵਲ ਸਿੰਘ, ਬਰਿੰਦਰ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਡਾ.ਤੇਜਿੰਦਰ ਸਿੰਘ, ਗੁਰਮੀਤ ਸਿੰਘ ਬੌਬੀ ਆਦਿ ਹਾਜ਼ਰ ਸਨ।