ਸਿੱਖ ਕੌਮ ਦੀ ਕੌਮਾਂਤਰੀ ਰਣਨੀਤੀ ਦੀ ਘਾਟ ਜ਼ਿੰਮੇਵਾਰ: ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਅਫ਼ਗ਼ਾਨਿਸਤਾਨ ਵਿਚ ਹਿੰਦੂ-ਸਿੱਖਾਂ 'ਤੇ ਹੋਏ ਆਤਮਘਾਤੀ ਹਮਲੇ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ....

Giani Kewal Singh

ਤਰਨਤਾਰਨ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਅਫ਼ਗ਼ਾਨਿਸਤਾਨ ਵਿਚ ਹਿੰਦੂ-ਸਿੱਖਾਂ 'ਤੇ ਹੋਏ ਆਤਮਘਾਤੀ ਹਮਲੇ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੰਗਠਨ ਕਨਵੀਨਰ ਗਿ. ਕੇਵਲ ਸਿੰਘ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਨਾਲ ਵੀ ਲੰਮੇ ਸਮੇਂ ਤੋਂ ਵਧੀਕੀਆਂ ਹੋ ਰਹੀਆਂ ਸਨ ਜਿਸ ਕਾਰਨ ਲੱਖਾਂ ਲੋਕ ਹਿਜਰਤ ਕਰ ਚੁੱਕੇ ਹਨ। ਅਜਿਹੇ ਕੌਮਾਂਤਰੀ ਸੰਭਾਵੀ ਖ਼ਤਰਿਆਂ ਤੋਂ ਸਮੇਂ-ਸਮੇਂ ਬੁਧੀਜੀਵੀ ਅਤੇ ਸਿੱਖ ਸ਼ਖ਼ਸੀਅਤਾਂ ਕੌਮ ਨੂੰ ਸਾਵਧਾਨ ਕਰਦੀਆਂ ਰਹੀਆਂ ਹਨ ਪਰ ਸਿੱਖ ਕੌਮ ਦੀ ਕੌਮਾਂਤਰੀ ਰਣਨੀਤੀ ਦੀ ਘਾਟ ਕਾਰਨ ਕੋਈ ਸਹੀ ਦਿਸ਼ਾ ਅਖ਼ਤਿਆਰ ਨਹੀਂ ਹੋ ਸਕੀ

ਜਿਸ ਕਰ ਕੇ ਦਿਲ ਕੰਬਾਊ ਘਟਨਾਵਾਂ ਵਾਪਰੀਆਂ ਹਨ ਅਤੇ ਮਾਨਵਤਾ ਦਾ ਘਾਣ ਹੋਇਆ ਹੈ।  ਪੰਥਕ ਤਾਲਮੇਲ ਸੰਗਠਨ ਨੇ ਅਪੀਲ ਕੀਤੀ ਕਿ ਵਿਸ਼ਵ ਭਰ ਵਿਚ ਵਸਦੇ ਸਿੱਖ ਆਗੂ ਅੱਗੇ ਆਉਣ ਅਤੇ ਭਾਰਤ ਅੰਦਰ ਸਥਾਪਤ ਸਿੱਖਾਂ ਦੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਵੀ ਹਲੂਣਾ ਦੇਣ ਜਿਸ ਸਦਕਾ ਹੀ ਦਰਿੰਦਗੀ ਭਰੀਆਂ ਘਟਨਾਵਾਂ ਤੋਂ ਸੁਰੱਖਿਅਤ ਰਹਿਣ ਲਈ ਰਣਨੀਤੀ ਬਣਾਈ ਜਾ ਸਕੇਗੀ। ਭਾਰਤ ਸਰਕਾਰ  ਘੱਟ-ਗਿਣਤੀਆਂ ਪ੍ਰਤੀ ਅਪਣੇ ਰਵੱਈਏ ਦੀ ਪੜਚੋਲ ਕਰੇ ਅਤੇ ਉਥੇ ਵਸਦੇ ਸਿੱਖਾਂ ਤੇ ਹਿੰਦੂਆਂ ਦੇ ਵਸੇਬੇ ਲਈ ਅਪਣਾ ਪ੍ਰਭਾਵ ਦਿਖਾਵੇ।