ਅਨਿਲ ਵਿਜ ਵਲੋਂ ਸਿੱਖਾਂ ਨੂੰ ਗਾਲ੍ਹ ਕੱਢਣ 'ਤੇ ਸਿੱਖਾਂ 'ਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਮੂਹ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਉਣ ਦਾ ਅਹਿਦ ਲਿਆ

Anil Vij

ਸਿਰਸਾ : ਹਰਿਆਣਾ ਪ੍ਰਦੇਸ਼ ਦੀ ਖੱਟੜ ਸਰਕਾਰ ਦੇ ਮੰਤਰੀ ਅਨਿਲ ਵਿਜ ਦਾ ਜਦੋਂ ਅੰਬਾਲੇ ਵਿਖੇ ਕੁੱਝ ਜਥੇਬੰਦੀਆਂ, ਅਮਨਪੂਰਵਕ ਢੰਗ ਨਾਲ ਵਿਰੋਧ ਕਰ ਰਹੀਆਂ ਸਨ, ਜੋ ਕਿ ਉਨ੍ਹਾਂ ਦਾ ਜਮਹੂਰੀ ਹੱਕ ਹੈ, ਤਾਂ ਮੰਤਰੀ ਨੇ ਤਹਿਸ਼ ਵਿਚ ਆ ਕੇ ਸਿੱਖਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਜਿਸ ਦਾ ਪੂਰੇ ਸਿੱਖ ਜਗਤ ਵਿਚ ਵਿਆਪਕ ਰੋਸ ਫੈਲ ਗਿਆ ਹੈ।

ਇਸ ਬਾਰੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਅੱਜ ਇਥੇ ਸਮੂਹ ਸਿੱਖ ਜਥੇਬੰਦੀਆਂ ਅਤੇ ਹੋਰ ਅਮਨ ਪਸੰਦ ਲੋਕਾਂ ਦੀ ਇਕੱਤਰਤਾ ਹੋਈ ਜਿਸ ਵਿਚ ਸਮੂਹ ਜਥੇਬੰਦੀਆਂ ਦੇ ਨੁਮਾਇਦਿਆਂ ਨਾਲ ਸਲਾਹ ਮਸ਼ਵਰਾ ਕਰ ਕੇ ਸੱਭ ਨੇ ਇਕਮਤ ਹੋ ਕੇ ਫ਼ੈਸਲਾ ਲਿਆ ਅਤੇ ਮੰਗ ਕੀਤੀ ਕਿ ਸਬੰਧਤ ਮੰਤਰੀ ਤੁਰਤ ਇਸ ਬਦਜ਼ੁਬਾਨੀ ਵਾਸਤੇ ਸਮੂਹਕ ਤੌਰ 'ਤੇ ਖ਼ਿਮਾ ਯਾਚਨਾ ਕਰਨ। ਭਾਈ ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਅਨਿਲ ਵਿਜ 24 ਘੰਟਿਆਂ ਦੇ ਅੰਦਰ -ਅੰਦਰ ਅਪਣੇ ਇਸ ਕਾਰੇ 'ਤੇ ਪਛਤਾਵਾ ਪ੍ਰਗਟ ਨਹੀਂ ਕਰਦੇ ਤਾਂ ਹਰਿਆਣੇ ਦੇ ਪੂਰੇ ਸਿੱਖ ਆਉਣ ਵਾਲੀ 12 ਮਈ ਨੂੰ ਬੀਜੇਪੀ ਨੂੰ ਅਪਣੀ ਵੋਟ ਨਹੀਂ ਪਾਉਣਗੇ ਅਤੇ ਥਾਂ-ਥਾਂ 'ਤੇ ਇਸ ਪਾਰਟੀ ਦੇ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ।

ਅੱਜ ਦੀ ਇਸ ਇਕੱਤਰਤਾ ਵਿਚ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਭਾਈ ਮਾਲਕ ਸਿੰਘ ਭਾਵਦੀਨ, ਸੁਖਦੇਵ ਸਿੰਘ ਕੰਗਨਪੁਰ, ਸੁਰਿੰਦਰ ਸਿੰਘ ਰਾਣੀਆਂ ਆਦਿ ਨੇ ਸ਼ਿਰਕਤ ਕੀਤੀ। 'ਏਕਸ ਕੇ ਬਾਰਕ' ਜਥੇਬੰਦੀ ਦੇ ਭਾਈ ਗੁਰਮੀਤ ਸਿੰਘ, ਡਾ. ਗੁਰਮੀਤ ਸਿੰਘ ਅਤੇ ਹੋਰ ਜਥੇਬੰਦੀਆਂ ਵੀ ਹਾਜ਼ਰ ਸਨ।