ਸਰਨਾ ਵਲੋਂ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਵੀਜ਼ੇ ਦਿਵਾਉਣ ਦਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਗੁਰੂ ਨਾਨਕ ਸਾਹਿਬ...

Nankana Sahib, Pakistan

ਨਵੀਂ ਦਿੱਲੀ, 11 ਦਸੰਬਰ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਜਾਣ ਦੀ ਤਿਆਰੀ ਕਰਨ, ਵੀਜ਼ੇ ਉਹ ਦਿਵਾਉਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਸ਼ਾਨਦਾਰ ਨਗਰ ਕੀਰਤਨ ਵੀ ਲਿਜਾਉਣਗੇ। ਇਥੋਂ ਦੇ ਵਿਕਾਸ ਪੁਰੀ ਵਿਖੇ ਸਿੱਖਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ.ਸਰਨਾ ਨੇ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨੀ ਉੱਚ ਅਫ਼ਸਰਾਂ ਨਾਲ ਗੱਲਬਾਤ ਹੋਈ ਹੈ।

ਜਿਸ ਕਰ ਕੇ, ਦਿੱਲੀ ਤੋਂ ਯਾਤਰੂਆਂ ਦੇ ਜਿੰਨੇ ਵੀ ਜਥੇ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰੇ ਵਾਸਤੇ ਜਾਣਾ ਚਾਹੁਣ, ਉਨ੍ਹਾਂ ਨੂੰ ਵੀਜ਼ੇ ਦਿਵਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ, ਸ.ਅਮਰੀਕ ਸਿੰਘ, ਵਿਕਾਸ ਪੁਰੀ ਸੀ ਬਲਾਕ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਸਤਵਿੰਦਰ ਸਿੰਘ ਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।

ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਹੁੰਦਿਆਂ ਸ.ਸਰਨਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨਨਕਾਣਾ ਸਾਹਿਬ ਤੋਂ ਹਰ ਰੋਜ਼ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ ਤਾਂਕਿ ਦੁਨੀਆਂ ਭਰ ਵਿਚ ਸੰਗਤ ਕੀਰਤਨ ਸਰਵਣ ਕਰ ਸਕੇ। ਉਨ੍ਹਾਂ ਕਿਹਾ, “ਮੇਰੀ ਉੱਚ ਪੱਧਰ 'ਤੇ ਪਾਕਿਸਤਾਨ ਵਿਖੇ ਗੱਲਬਾਤ ਹੋਈ ਹੈ ਕਿ ਪ੍ਰਕਾਸ਼ ਦਿਹਾੜੇ ਮੌਕੇ ਸਿੱਖਾਂ ਨੂੰ ਮੌਕੇ 'ਤੇ ਹੀ ਨਨਕਾਣਾ ਸਾਹਿਬ ਲਈ ਵੀਜ਼ੇ ਜਾਰੀ ਕੀਤੇ ਜਾਣ।