ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਤੋਂ ਹਟਾਉਣ ਨਾਲ ਕੌਮ ਦੀਆਂ ਆਸਾਂ ਤੇ ਫਿਰਿਆ ਪਾਣੀ: ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

34 ਸਾਲ ਬਾਅਦ ਵੀ ਅਕਾਲ ਤਖ਼ਤ ਉਪਰ ਹਮਲੇ ਦੇ ਇਨਸਾਫ਼ ਵਿਚ ਦੇਰੀ ਕਿਉਂ 

Pic-1

ਧਾਰੀਵਾਲ : ਬਹਿਬਲ ਕਲਾਂ ਗੋਲੀ ਕਾਡ ਦੀ ਜਾਂਚ ਕਰ ਰਹੀ ਸਪੈਸਲ ਇਨਵੈਸਟੀਗੇਸ਼ਨ ਟੀਮ  (ਐਸਆਈਟੀ) ਦੇ ਮੁਖੀ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਕਸ਼ਿਮਨ ਵਲੋਂ ਹਟਾਏ ਜਾਣ ਨਾਲ ਸਿੱਖ ਕੌਮ ਅਤੇ ਸਿੱਖ ਬੁੱਧੀਜੀਵੀਆਂ ਨੂੰ ਠੇਸ ਪਹੁੰਚੀ ਹੈ। ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਵਿਖੇ ਮੀਟਿੰਗ ਦੌਰਾਨ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਦਾ ਮੁੱਖ ਏਜੰਡਾ ਜੂਨ 1984 ਵਿਚ ਫ਼ੌਜੀ ਹਮਲੇ ਨਾਲ ਢਹਿ ਢੇਰੀ ਹੋਏ ਅਕਾਲ ਤਖ਼ਤ ਅਤੇ ਮਾਰੀ ਗਈ ਨਿਰਦੋਸ਼ ਸੰਗਤ ਅਤੇ ਰੋਸ ਵਜੋਂ ਬੈਰਕਾਂ ਛੱਡ ਕੇ ਅਮ੍ਰਿੰਤਸਰ ਵਲ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਨੂੰ ਇਨਸਾਫ਼ ਦਿਵਾਉਣਾ ਹੈ। ਬਲਦੇਵ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਡ ਦੀ ਜਾਂਚ ਸਹੀ ਦਿਸ਼ਾ ਵਲ ਜਾ ਰਹੀ ਸੀ ਜਿਸ ਨਾਲ ਸਿੱਖ ਕੌਮ ਨੂੰ ਉਮੀਦ ਦੀ ਆਸ ਬੱਝੀ ਸੀ, ਉਸ ਤੇ ਪਾਣੀ ਫੇਰ ਕੇ ਰੱਖ ਦਿਤਾ।

ਉਨ੍ਹਾਂ ਕਿਹਾ ਕਿ  ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗਊ ਰਖਿਆ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਜਦਕਿ ਜੂਨ 1984 ਤੋ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫ਼ੀ  ਵਲ ਧਿਆਨ ਦੇ ਕੇ ਮਸਲੇ ਹੱਲ ਕਰਨ ਲਈ ਕੋਈ ਉਚਤ ਉਪਰਾਲਾ ਨਹੀਂ ਕੀਤਾ । ਇਸ ਮੌਕੇ ਸੀ. ਮੀਤ ਪ੍ਰਧਾਨ ਰਣਧੀਰ ਸਿੰਘ, ਪੰਜਾਬ ਪ੍ਰਧਾਨ ਮੇਵਾ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਖਜ਼ਾਨਚੀ ਸੁਖਦੇਵ ਸਿੰਘ ਘੁੰਮਣ ਆਦਿ ਹਾਜ਼ਰ ਸਨ।