ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੜੀਆ ਭਾਸ਼ਾ ਵਿਚ ਸਿੱਖ ਧਰਮ ਬਾਰੇ ਲਿਖੀ ਕਿਤਾਬ ਦੀ ਕੀਤੀ ਸ਼ਲਾਘਾ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੀ ਉੜੀਸਾ ਯਾਤਰਾ ਅਤੇ ਉਥੇ ਸਿੱਖ ਧਰਮ ਦੇ ਪ੍ਰਚਾਰ ਬਾਰੇ ਮਹੱਤਵਪੂਰਨ ਚਾਨਣਾ ਪਾਉਂਦੀ ਹੈ ਇਹ ਪੁਸਤਕ 

CM Naveen Patnaik

ਭੁਵਨੇਸ਼ਵਰ : ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 'ਉੜੀਸਾ ਰੇ ਸਿੱਖ ਧਰਮ ਰਾ ਇਤਿਹਾਸਾ' (ਉੜੀਸਾ ਵਿਚ ਸਿੱਖ ਧਰਮ ਦਾ ਇਤਿਹਾਸ) ਸਿਰਲੇਖ ਵਾਲੀ ਕਿਤਾਬ ਦੀ ਸ਼ਲਾਘਾ ਕੀਤੀ ਹੈ। ਇਹ ਕਿਤਾਬ ਬਾਲਾਸੋਰ ਦੇ ਨੌਜੁਆਨ ਲੇਖਕ ਅਬਿਨਾਸ਼ ਮਹਾਪਾਤਰਾ ਨੇ ਲਿਖੀ ਹੈ। ਮੁੱਖ ਮੰਤਰੀ ਨੇ ਲੇਖਕ ਨੂੰ ਵਧਾਈ ਦਿਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਹ ਪੁਸਤਕ ਜਗਨਨਾਥ ਸੰਸਕ੍ਰਿਤੀ ਅਤੇ ਸਿੱਖ ਧਰਮ ਦੇ ਵਿਚਕਾਰ ਡੂੰਘੇ ਸਬੰਧਾਂ ਦੀ ਵਿਆਖਿਆ ਕਰਦੀ ਹੈ। 

ਮਹਾਪਾਤਰਾ ਨੇ ਉੜੀਸਾ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਓ.ਟੀ.ਡੀ.ਸੀ.) ਦੇ ਚੇਅਰਮੈਨ ਲੈਨਿਨ ਮੋਹੰਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪਣੀ ਲਿਖੀ ਹੋਈ ਕਿਤਾਬ ਦੀ ਇਕ ਕਾਪੀ ਤੋਹਫ਼ੇ ਵਿਚ ਦਿਤੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਗਏ ਸਨ। ਉਨ੍ਹਾਂ ਦੀ ਯਾਦ ਵਿਚ ਉਥੇ ਇਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: UAPA ਮਾਮਲੇ 'ਚ ਉਮਰ ਖਾਲਿਦ ਦੀ ਪਟੀਸ਼ਨ 'ਤੇ ਸੁਣਵਾਈ 24 ਜੁਲਾਈ ਨੂੰ 

ਲੈਨਿਨ ਮੋਹੰਤੀ ਨੇ ਲੇਖਕ ਅਤੇ ਉਸ ਦੀ ਕਿਤਾਬ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪੇਸ਼ ਕੀਤਾ ਗਿਆ ਸਿੱਖ ਧਰਮ ਵਿਸ਼ਵ-ਵਿਆਪੀ ਭਾਈਚਾਰੇ, ਕੁਰਬਾਨੀ, ਪਿਆਰ ਅਤੇ ਮਨੁੱਖਤਾ ਲਈ ਖੜਾ ਹੈ ਅਤੇ ਸਮਾਜਕ ਅਨਿਆਂ ਵਿਰੁਧ ਨਿਰੰਤਰ ਲੜਾਈ 'ਤੇ ਜ਼ੋਰ ਦਿੰਦਾ ਹੈ।

ਮੋਹੰਤੀ ਨੇ ਕਿਹਾ ਕਿ ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ ਉੜੀਸਾ ਆਗਮਨ, ਸੂਬੇ ਵਿਚ ਸਿੱਖ ਧਰਮ ਦੇ ਪ੍ਰਚਾਰ ਅਤੇ ਅਤੇ ਇਸ ਦੀਆਂ ਅਸਲ ਜ਼ਰੂਰੀ ਕਦਰਾਂ-ਕੀਮਤਾਂ ਬਾਰੇ ਚਾਨਣਾ ਪਾਉਂਦੀ ਹੈ। ਮੋਹੰਤੀ ਨੇ ਅੱਗੇ ਕਿਹਾ ਕਿ ਇਹ ਚਿੱਤਰਾਂ ਨਾਲ ਸਜੀ ਇਹ ਪੁਸਤਕ ਨੌਜੁਆਨਾਂ ਨੂੰ ਸਿੱਖ ਧਰਮ ਪ੍ਰਤੀ ਉਤਸ਼ਾਹਿਤ ਕਰੇਗੀ ਅਤੇ ਇਹ ਖੋਜਕਰਤਾਵਾਂ ਲਈ ਜਗਨਨਾਥ ਸੱਭਿਆਚਾਰ ਅਤੇ ਸਿੱਖ ਧਰਮ ਦੀ ਸਾਂਝੀਵਾਲਤਾ ਬਾਰੇ ਵਧੇਰੇ ਜਾਗਰੂਕਤਾ ਪ੍ਰਾਪਤ ਕਰਨ ਲਈ ਲਾਭਦਾਇਕ ਹੋ ਸਕਦੀ ਹੈ।