ਕੈਪਟਨ ਦੇ ਬਿਆਨ ਨਾਲ ਨਾਨਕ ਨਾਮਲੇਵਾ ਸੰਗਤਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ : ਗੁਰਿੰਦਰ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੀ ਮੀਟਿੰਗ ਗੁਰਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ....

ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ, 11 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੀ ਮੀਟਿੰਗ ਗੁਰਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਤਾ ਪਾਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਆਈ ਐਸ ਆਈ ਦੀ ਸਾਜ਼ਸ਼ ਕਿਹਾ ਗਿਆ। ਕੈਪਟਨ ਦੇ ਇਸ ਮੰਦਭਾਗੇ ਬਿਆਨ ਨਾਲ 12 ਕਰੋੜ ਨਾਨਕ ਨਾਮਲੇਵਾ ਸੰਗਤਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਾਂਘੇ ਦੇ ਖੁਲ੍ਹਣ ਸਬੰਧੀ ਜਿਸ ਤਰ੍ਹਾਂ ਸਿੱਖ ਪੰਥ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ,

ਉਸ ਦੇ ਉਲਟ ਕੈਪਟਨ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਕੇ ਬੇਲੋੜੀ ਬਿਆਨਬਾਜ਼ੀ ਕਰ ਰਿਹਾ ਹੈ। ਕੈਪਟਨ ਨੇ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਨੀਂਹ ਪੱਥਰ ਸਮਾਗਮ ਵਿਚ ਵੀ ਪਾਕਿਸਤਾਨ ਵਿਰੁਧ ਬਿਆਨਬਾਜ਼ੀ ਕਰ ਕੇ ਲਾਂਘੇ ਦੇ ਖ਼ੁਸ਼ੀ ਭਰੇ ਮਾਹੌਲ ਨੂੰ ਵਿਗਾਰਨ ਦੀ ਗੱਲ ਕੀਤੀ ਸੀ। ਇਸ ਮੌਕੇ ਸੁਖਦੇਵ ਸਿਘ ਧਾਲੀਵਾਲ , ਬਾਬਾ ਗੁਰਮੇਜ ਸਿੰਘ , ਨਿਰਮਲ ਸਿੰਘ ਸਾਗਰਪੁਰ , ਸੁਰਿੰਦਰ ਸਿੰਘ ਚਾਹਲ , ਅਮਰੀਕ ਸਿੰਘ ਖੈਹਿਰਾ ਅਤੇ ਸਤਨਾਮ ਸਿੰਘ ਸਾਗਰਪੁਰ ਆਦਿ ਹਾਜ਼ਰ ਸਨ ।