ਮੋਹਾਲੀ ਪਹੁੰਚੇ ਰਾਹੁਲ ਤੇ ਮਨਮੋਹਨ ਸਿੰਘ, ਕੈਪਟਨ ਸਿਹਤ ਕਾਰਨਾਂ ਕਰਕੇ ਨਹੀਂ ਹੋਏ ਪ੍ਰੋਗਰਾਮ ‘ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਮੋਹਾਲੀ...

Rahul and Manmohan Singh arrive Mohali

ਮੋਹਾਲੀ (ਸਸਸ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਮੋਹਾਲੀ ਪਹੁੰਚ ਗਏ ਹਨ। ਦੋਵੇਂ ਨੇਤਾ ਇਥੇ ਪਾਰਟੀ ਦੇ ਅਖ਼ਬਾਰ ਨਵਜੀਤ ਨੂੰ ਲਾਂਚ ਕਰਨ ਪਹੁੰਚੇ ਹਨ। ਪ੍ਰੋਗਰਾਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਸਿਹਤ ਕਾਰਨਾਂ ਕਰਕੇ ਉਹ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕਣਗੇ। 

ਦੋਵਾਂ ਨੇਤਾਵਾਂ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਪੰਜ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਦੌਰਾ ਹੈ, ਜਦੋਂ ਕਿ ਡਾ. ਮਨਮੋਹਨ ਸਿੰਘ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸਾਲ ਭਰ ਤੱਕ ਚੱਲਣ ਵਾਲੇ ਸਮਾਰੋਹ ਦੇ ਸ਼ੁਭ ਆਰੰਭ ਦੇ ਮੌਕੇ ‘ਤੇ ਸੁਲਤਾਨਪੁਰ ਲੋਧੀ ਆਏ ਸਨ। ਪ੍ਰੋਗਰਾਮ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਿਲ ਹੋਏ।

ਉਨ੍ਹਾਂ ਨੇ ਇਸ ਦੌਰਾਨ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾਈ ਕਿਤੇ ਮਹਾਤਮਾ ਗਾਂਧੀ ਦਾ ਚਸ਼ਮਾ ਲੈ ਗਏ, ਕਿਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਟੋਪੀ ਪਹਿਨ ਕੇ ਫੋਟੋ ਖਿੱਚਵਾ ਲਈ ਅਤੇ ਕਿਤੇ ਸਰਦਾਰ ਪਟੇਲ ਦੀ ਪ੍ਰਤਿਮਾ ਦੇ ਨਾਲ ਖੜੇ ਹੋ ਗਏ। ਇਹ ਸਭ ਕੇਵਲ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹ ਆਜ਼ਾਦੀ ਦੀ ਲੜਾਈ ਦੇ ਅਗੁਵਾ ਸਨ। ਜਾਖੜ ਨੇ ਕਿਹਾ ਕਿ ਅੱਜ ਦੇਸ਼ ਦੀ ਸੱਤਾ ਉਤੇ ਉਹ ਲੋਕ ਹਨ ਜੋ ਪਰਮਾਤਮਾ ਦੀ ਜਾਤ ਪੁੱਛਦੇ ਹਨ। ਜਨਤਾ ਇਨ੍ਹਾਂ ਲੋਕਾ ਨੂੰ ਪਰਮਾਤਮਾ ਦੀ ਜਾਤ ਤਾਂ ਨਹੀਂ ਪਰ ਇਨ੍ਹਾਂ ਦੀ ਔਕਾਤ ਜ਼ਰੂਰ ਦੱਸ ਦਿੰਦੀ ਹੈ।