ਰੇਲ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਨੂੰ ਤੋਹਫ਼ਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਾਵਨ ਨਗਰੀ ਨਿਵਾਸੀਆਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਹੋਰ ਨਵੀਂ ਤੇ ਵਧੀਆ ਖ਼ੁਸ਼ਖ਼ਬਰੀ ਸੁਨਣ...

Sultanpur Lodhi Train

ਸੁਲਤਾਨਪੁਰ: ਪਾਵਨ ਨਗਰੀ ਨਿਵਾਸੀਆਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਹੋਰ ਨਵੀਂ ਤੇ ਵਧੀਆ ਖ਼ੁਸ਼ਖ਼ਬਰੀ ਸੁਨਣ ਨੂੰ ਮਿਲੀ ਜਦ ਰੇਲਵੇ ਮੰਤਰਾਲਾ ਨੇ ਸੁਲਤਾਨਪੁਰ ਲੋਧੀ ਤੋਂ ਨਵੀਂ ਦਿੱਲੀ ਦੇ ਲਈ ਵਾਇਆ ਲੋਹੀਆਂ ਖਾਸ ਤੱਕ ਟ੍ਰੇਨ ਨੂੰ ਚੱਲਣ ਦੀ ਮੰਜ਼ੂਰੀ ਦੇ ਦਿੱਤੀ।

ਇਸ ਸੰਬੰਧੀ ਸਟੇਸ਼ਨ ਸੁਪਰਡੈਂਟ ਰਾਜਵੀਰ ਸਿੰਘ ਨੇ ਦੱਸਿਆ ਕਿ ਰੇਲ ਮੰਤਰਾਲਾ ਨੇ ਫਿਰੋਜਪੁਰ ਉਤਰ ਰੇਲਵੇ ਡਿਵੀਜਨ ‘ਤੇ ਨਿਊ ਦਿੱਲੀ ਫਿਰੋਜਪੁਰ ਲੋਹੀਆਂ ਟ੍ਰੇਨ ਨੰਬਰ-12037 ਨੂੰ ਸੁਪਰਫਾਸਟ ਇੰਟਰਸਿਟੀ ਐਕਸਪ੍ਰੈਸ ਦਾ ਨਾਮ ਦੇ ਕੇ ਇਸਨੂੰ 4 ਅਕਤੂਬਰ 2019 ਵਿਚ ਮੰਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਟ੍ਰੇਨ ਨੰਬਰ-12037 4 ਅਕਤੂਬਰ 2019 ਨੂੰ ਸਵੇਰੇ 7 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਲੁਧਿਆਣਾ-ਜਲੰਧਰ ਹੁੰਦੇ ਹੋਏ ਦੁਪਹਿਰ ਨੂੰ 2 ਵੱਜ ਕੇ 38 ਮਿੰਟ ‘ਤੇ ਸੁਲਤਾਨਪੁਰ ਲੋਧੀ ਪਹੁੰਚੇਗੀ ਅਤੇ 2 ਵੱਜ ਕੇ 40 ਮਿੰਟ ‘ਤੇ ਲੋਹੀਆਂ ਦੇ ਲਈ ਰਵਾਨਾ ਹੋਵੇਗੀ।

ਲੋਹੀਆਂ ਖ਼ਾਸ ਜੰਕਸ਼ਨ ਤੋਂ ਇਹ ਟ੍ਰੇਨ ਦੁਬਾਰਾ ਨੰਬਰ-1238 ਲੋਹੀਆਂ ਤੋਂ 3 ਵੱਜ ਕੇ 35 ਮਿੰਟ ‘ਤੇ ਚੱਲੇਗੀ ਅਤੇ ਸੁਲਤਾਨਪੁਰ ਲੋਧੀ ਤੋਂ 3 ਵੱਜ ਕੇ 43 ਮਿੰਟ ‘ਤੇ ਨਵੀਂ ਦਿੱਲੀ ਦੇ ਲਈ ਰਵਾਨਾ ਹੋਵੇਗੀ। ਇਹ ਟ੍ਰੇਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਿਧੇ ਜਲੰਧਰ ਰੁਕੇਗੀ ਅਤੇ ਰਾਤ 11 ਵਜੇ ਨਵੀਂ ਦਿੱਲੀ ਪਹੁੰਚੇਗੀ। ਸਟੇਸ਼ਨ ਸੁਪਰਡੈਂਟ ਰਾਜਵੀਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨ ਹਫ਼ਤੇ ਵਿਚ 2 ਦਿਨ ਨਹੀਂ ਚਲੇਗੀ। ਇਹ ਟ੍ਰੇਨ ਹਫ਼ਤੇ ਵਿਚ ਮੰਗਲਵਾਰ, ਬੁਧਵਾਰ, ਵੀਰਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਨਵੀਂ ਦਿੱਲੀ ਦੇ ਲਈ ਜਾਵੇਗੀ।