ਸੁਲਤਾਨਪੁਰ ਲੋਧੀ ‘ਚ ਘਰੇਲੂ ਹਵਾਈ ਅੱਡਾ ਬਣਾਉਣ ਦੀ ਮੰਗ ‘ਤੇ ਪੀਐਮਓ ਨੇ ਕੀਤਾ ਮਨ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਚ ਨੈਸ਼ਨਲ ਪੱਧਰ ਉਤੇ ਮਨਾਉਣ...

Demand for making a domestic airport at Sultanpur Lodhi

ਕਪੂਰਥਲਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਚ ਨੈਸ਼ਨਲ ਪੱਧਰ ਉਤੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਮਾਗਮ ਵਿਚ ਦੇਸ਼ ਵਿਦੇਸ਼ ਤੋਂ 35 ਲੱਖ ਤੋਂ ਜਿਆਦਾ ਸ਼ਰਧਾਲੂ ਪੁੱਜਣ ਦੀ ਸੰਭਾਵਨਾ ਹੈ। ਸਮਾਗਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆਉਣੇ ਹਨ। ਇਸ ਨੂੰ ਵੇਖਦੇ ਹੋਏ ਵਿਧਾਇਕ ਨਵਤੇਜ ਚੀਮਾ ਨੇ 27 ਮਾਰਚ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੁਲਤਾਨਪੁਰ ਲੋਧੀ ਵਿਚ ਡੋਮੈਸਟਿਕ ਏਅਰਪੋਰਟ ਬਣਾਉਣ ਦੀ ਮੰਗ ਕੀਤੀ ਸੀ।

ਖੁਸ਼ੀ ਦੀ ਗੱਲ ਇਹ ਹੈ ਕਿ ਵਿਧਾਇਕ ਚੀਮਾ ਦੀ ਮੰਗ ਉਤੇ ਭਾਰਤ ਸਰਕਾਰ ਨੇ ਸ਼ਤਾਬਦੀ ਸਮਾਗਮ ਮੌਕੇ ਤਿੰਨ ਦਿਨ ਤੱਕ ਦਿੱਲੀ ਤੋਂ ਸੁਲਤਾਨਪੁਰ ਲੋਧੀ ਤੱਕ ਵਿਸ਼ੇਸ਼ ਟ੍ਰੇਨ ਚਲਾਉਣ ਦੀ ਮੰਗ ਨੂੰ ਮੰਨ ਲਿਆ ਹੈ। ਇਸ ਨੂੰ ਲੈ ਕੇ ਹੁਣ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਅਪਗਰੇਡ ਹੋਵੇਗਾ। ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਲੰਧਰ ਵਿਚ ਆਦਮਪੁਰ  ਦੇ ਕੋਲ ਘਰੇਲੂ ਹਵਾਈ ਅੱਡਾ ਪਹਿਲਾਂ ਤੋਂ ਹੀ ਹੈ।

ਇਸ ਲਈ ਇੰਨੇ ਨੇੜੇ ਏਅਰਪੋਰਟ ਨਹੀਂ ਬਣਾਇਆ ਜਾ ਸਕਦਾ। ਭਾਰਤ ਸਰਕਾਰ ਨੇ ਉਨ੍ਹਾਂ ਦੀ ਦੂਜੀ ਮੰਗ ਨੂੰ ਮੰਨ ਲਿਆ ਹੈ। ਉਹ ਮੰਗ ਦਿੱਲੀ ਤੋਂ ਸੁਲਤਾਨਪੁਰ ਲੋਧੀ ਵਿਸ਼ੇਸ਼ ਟ੍ਰੇਨ ਚਲਾਉਣ ਦੀ ਸੀ। ਹੁਣ ਇਹ ਟ੍ਰੇਨ ਸਮਾਗਮ ਮੌਕੇ ਤਿੰਨ ਦਿਨ ਤੱਕ ਚੱਲੇਗੀ। ਦੇਸ਼ ਵਿਦੇਸ਼ ਤੋਂ ਆ ਰਹੇ ਸ਼ਰਧਾਲੂ ਹੁਣ ਦਿੱਲੀ ਤੋਂ ਇਸ ਟ੍ਰੇਨ ਵਿਚ ਆ ਸਕਦੇ ਹਨ।