ਭਾਈ ਢਡਰੀਆਂਵਾਲੇ 'ਜਥੇਦਾਰ' ਵਲੋਂ ਬਣਾਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਕਰਨਗੇ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਗਈ

Ranjit Singh Dhadrianwale

ਅੰਮ੍ਰਿਤਸਰ  (ਚਰਨਜੀਤ ਸਿੰਘ): ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ 22 ਦਸੰਬਰ ਨੂੰ ਮੀਟਿੰਗ ਕਰ ਰਹੇ ਹਨ।

ਭਾਈ ਰਣਜੀਤ ਸਿੰਘ ਪ੍ਰਤੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬਣਾਈ ਗਈ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਸੀ  ਜਿਸ ਵਿਚ ਡਾ: ਪਰਮਵੀਰ ਸਿੰਘ, ਪ੍ਰਿੰ: ਪ੍ਰਭਜੋਤ ਕੌਰ, ਸ: ਗੁਰਮੀਤ ਸਿੰਘ, ਡਾ: ਅਮਰਜੀਤ ਸਿੰਘ ਅਤੇ ਡਾ: ਇੰਦਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਕਮੇਟੀ ਦੇ ਕੋਆਰਡੀਨੇਟਰ ਡਾ: ਚਮਕੌਰ ਸਿੰਘ ਵਲੋਂ ਜਾਰੀ ਪੱਤਰ ਵਿਚ ਉਨ੍ਹਾਂ ਭਾਈ ਰਣਜੀਤ ਸਿੰਘ ਢਡਰੀਵਾਲੇ ਨੂੰ ਕਿਹਾ ਕਿ 22 ਦਸੰਬਰ ਨੂੰ ਦਿਨੇ 12 ਵਜੇ ਗੁਰਦਵਾਰਾ ਦੁਖ ਨਿਵਾਰਨ ਸਾਹਿਬ ਵਿਖੇ ਵਿਚਾਰ ਕਰਨ ਲਈ ਬੁਲਾਇਆ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਹਨ ਕਿ ਉਕਤ ਸਾਰੇ ਮਾਮਲੇ ਬਾਰੇ ਢਡਰੀਆਂਵਾਲੇ ਨਾਲ ਗੱਲਬਾਤ 5 ਮੈਂਬਰੀ ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਅਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ।