ਮੋਟਰਸਾਈਕਲਾਂ ਦੇ ਕਾਫ਼ਲੇ ਸਮੇਤ ਬਰਗਾੜੀ ਤਕ ਕਢਿਆ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਕਾਂਡ ਦੇ ਰੋਸ ਵਜੋਂ ਬਰਗਾੜੀ ਅਨਾਜ ਮੰਡੀ 'ਚ ਅਣਮਿੱਥੇ ਸਮੇਂ ਲਈ ਭਾਈ ਧਿਆਨ ਸਿੰਘ ਮੰਡ ਵਲੋਂ ਸ਼ੁਰੂ ਕੀਤੇ 'ਇਨਸਾਫ਼ ਮੋਰਚੇ' ਵਿਚ ਸੰਗਤ ਸ਼ਮੂਲੀਅਤ ਕਰ ...

People Marching toward Bargadi

ਕੋਟਕਪੂਰਾ, ਬੇਅਦਬੀ ਕਾਂਡ ਦੇ ਰੋਸ ਵਜੋਂ ਬਰਗਾੜੀ ਅਨਾਜ ਮੰਡੀ 'ਚ ਅਣਮਿੱਥੇ ਸਮੇਂ ਲਈ ਭਾਈ ਧਿਆਨ ਸਿੰਘ ਮੰਡ ਵਲੋਂ ਸ਼ੁਰੂ ਕੀਤੇ 'ਇਨਸਾਫ਼ ਮੋਰਚੇ' ਵਿਚ ਸੰਗਤ ਸ਼ਮੂਲੀਅਤ ਕਰ ਰਹੀ ਹੈ। ਇਸੇ ਤਹਿਤ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਨੌਜਵਾਨਾਂ ਦੇ ਮੋਟਰਸਾਈਕਲ ਦੇ ਕਾਫ਼ਲੇ ਸਮੇਤ ਪਿੰਡ ਪੰਜਗਰਾਂਈ ਕਲਾਂ ਤੋਂ ਲੈ ਕੇ ਬਰਗਾੜੀ ਤਕ ਮਾਰਚ ਕਢਿਆ ਗਿਆ ਤਾਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ। 

ਮਾਰਚ ਦੀ ਅਗਵਾਈ ਕਰ ਰਹੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਇਹ ਮਾਰਚ ਸਮਾਲਸਰ, ਮੱਲਕੇ, ਸਿਵੀਆਂ ਅਤੇ ਸਾਹੋਕੇ ਹੁੰਦਾ ਹੋਇਆ ਪਿੰਡ ਬਰਗਾੜੀ ਦੀ ਧਰਤੀ 'ਤੇ ਸਮਾਪਤ ਹੋਇਆ। ਉਨ੍ਹਾਂ ਕਿਹਾ ਕਿ ਭਾਈ ਮੰਡ ਵਲੋਂ ਵਿੱਢੇ ਸੰਘਰਸ਼ ਦੀਆਂ ਤਿੰਨ ਮੰਗਾਂ ਪ੍ਰਮੁੱਖ ਹਨ, ਪਹਿਲੀ ਮੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਦੂਜੀ ਮੰਗ ਕੋਟਕਪੂਰਾ ਚੌਂਕ 'ਚ ਧਰਨੇ

'ਤੇ ਬੈਠੀਆਂ ਸੰਗਤਾਂ 'ਤੇ ਗੋਲੀ ਚਲਾਉਣ ਵਾਲਿਆਂ ਵਿਰੁਧ ਕਾਰਵਾਈ ਤੋਂ ਇਲਾਵਾ ਤੀਜੀ ਮੰਗ ਬੰਦੀ ਸਿੰਘਾਂ ਦੀ ਰਿਹਾਈ ਹੈ ਅਤੇ ਜਦ ਤਕ ਸਰਕਾਰ ਇਹ ਮੰਗਾਂ ਮੰਨ ਨਹੀਂ ਲੈਂਦੀ ਤਦ ਤਕ ਬਰਗਾੜੀ ਮੋਰਚਾ ਜਾਰੀ ਰਹੇਗਾ।