ਪੰਥਕ ਜਥੇਬੰਦੀਆਂ ਦੇ ਤੀਲਾ-ਤੀਲਾ ਹੋਣ ਨਾਲ ਸਤਾਧਾਰੀਆਂ ਨੂੰ ਹੋ ਸਕਦੈ ਫ਼ਾਇਦਾ: ਬੰਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ

Bhai Gurnam Singh Bandala

ਅੰਮ੍ਰਿਤਸਰ : ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਦਾਅਵਾ ਕੀਤਾ ਹੈ ਕਿ ਪੰਥਕ ਜਥੇਬੰਦੀਆਂ ਦੇ ਖੇਰੂੰ-ਖੇਰੂੰ ਹੋਣ ਨਾਲ ਪੰਜਾਬ ਦੇ ਸੱਤਾਧਾਰੀਆਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਬਾਬਾ ਬੰਡਾਲਾ ਮੁਤਾਬਕ ਜਿਹੜੇ ਪੰਥ ਲਈ ਸ਼ਹਾਦਤਾਂ ਹੋਈਆਂ, ਬੀਬੀਆਂ ਬੱਚੇ ਵੀ ਕੁਰਬਾਨੀ ਕਰ ਗਏ, ਅੱਜ ਉਹ ਅਣਖ ਗੈਰਤ ਵਿਚ ਵਿਚਰਨ ਵਾਲੇ ਅਖੌਤੀ ਖ਼ੁਦਗਰਜ਼ ਪੰਥਕ ਲੀਡਰਾਂ ਨੇ ਰੋਲ ਕੇ ਰੱਖ ਦਿਤਾ ਹੈ। ਜਿਹੜਾ ਵੀ ਇਸ ਸਮੇਂ ਪੰਥ ਵਿੱਚ ਸੇਵਾ ਕਰਨ ਲਈ ਤੁਰਦਾ ਹੈ ਜਾਂ ਤਾਂ ਉਹ ਆਉਂਦਾ ਲੀਡਰੀ ਲੱਭਦਾ ਹੈ ਜਾਂ ਫਿਰ ਇਕ-ਦੂਜੇ ਦੀ ਨਿੰਦਿਆ ਦੀ ਝੋਲੀ ਚੁੱਕ ਲੈਂਦਾ ਹੈ। 

ਬਾਬਾ ਬੰਡਾਲਾ ਨੇ ਪੰਥਕ ਸੰਗਠਨਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਕੋਈ ਵੀ ਜਥੇਬੰਦੀ ਲੈ ਲਵੋ, ਵਰਕਰ ਘੱਟ ਲਭਦੇ ਹਨ, ਲੀਡਰਾਂ ਦੀ ਭਰਮਾਰ ਹੈ, ਅਸਲ ਆਗੂ ਘਰ ਬੈਠ ਗਏ ਹਨ। ਧਾਰਮਕ ਸੰਪਰਦਾਵਾਂ ਦਮਦਮੀ ਟਕਸਾਲ ਕਾਰ ਸੇਵਾ ਨਾਨਕ ਸਰ ਹਰਖੋਵਾਲੇ ਰਾੜੇ ਵਾਲੇ ਤੇ ਹੋਰ ਜਥੇਬੰਦੀਆਂ 'ਚ ਭਗਤੀ ਅਲੋਪ ਹੈ। ਪੰਜ ਪਿਆਰੇ ਲੈ ਲਵੋ, ਉਨ੍ਹਾਂ ਦੇ ਵਿਚਾਰ ਲੈ ਲਵੋ, ਉਨ੍ਹਾਂ ਦੀ ਮਰਿਆਦਾ ਪ੍ਰਚਾਰ ਵਖਰਾ-ਵਖਰਾ ਹੈ। ਕੋਈ ਤਿੰਨ ਬਾਣੀਆਂ, ਕੋਈ ਪੰਜ ਬਾਣੀ, ਕੋਈ ਸੱਤ ਬਾਣੀਆਂ, ਵੱਖ ਡਫਲੀ ਬਣਾਉਣ ਦਾ ਸਿਹਰਾ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਹੈ।

ਸਿੱਖ ਕੌਂਮ ਦੀਆਂ ਧਾਰਮਕ ਜੜਾਂ ਵਿਚ ਤੇਲ ਇਹ ਸਿਆਸੀ ਪਰਵਾਰ ਸ਼੍ਰੋਮਣੀ ਕਮੇਟੀ ਰਾਹੀਂ ਦਿਤਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਵਿਚੋਂ ਕੁੱਝ ਲੀਡਰਾਂ ਨੇ ਇਸ ਪਰਵਾਰ ਦੀ ਪਕੜ ਨੂੰ ਸਮਝਿਆ ਤਾਂ ਹੈ ਪਰ ਉਹ ਵੀ ਉਸ ਚੁਬਾਰੇ 'ਤੇ ਚੜ੍ਹ ਕੇ ਬੋਲਦੇ ਜਿਸ ਦੀਆਂ ਥੰਮੀਆਂ ਕਮਜ਼ੋਰ ਹਨ। 

ਕੈਪਸ਼ਨ-ਏ ਐਸ ਆਰ ਬਹੋੜੂ-15-4- ਬਾਬਾ ਬੰਡਾਲਾ