ਨੇਕੀ ਨੂੰ ਸਿੱਖ ਪੰਥ 'ਚੋਂ ਛੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਵਿਖੇ ਅੱਜ ਹੋਈ ਜਥੇਦਾਰਾਂ ਦੀ ਅਹਿਮ ਬੈਠਕ ਵਿਚ ਸਿੱਖਾਂ ਪ੍ਰਤੀ ਵਿਵਾਦਤ ਟਿਪਣੀਆਂ ਕਰਨ ਵਾਲੇ ਹਰਨੇਕ ਸਿੰਘ ਨੇਕੀ ਨਿਊਜ਼ੀਲੈਡ ਨੂੰ ਸਿੱਖ ਪੰਥ ਵਿਚ .....

Jathedar Announcing about Harnek Singh Neki

ਅੰਮ੍ਰਿਤਸਰ,  ਅਕਾਲ ਤਖ਼ਤ ਵਿਖੇ ਅੱਜ ਹੋਈ ਜਥੇਦਾਰਾਂ ਦੀ ਅਹਿਮ ਬੈਠਕ ਵਿਚ ਸਿੱਖਾਂ ਪ੍ਰਤੀ ਵਿਵਾਦਤ ਟਿਪਣੀਆਂ ਕਰਨ ਵਾਲੇ ਹਰਨੇਕ ਸਿੰਘ ਨੇਕੀ ਨਿਊਜ਼ੀਲੈਡ ਨੂੰ ਸਿੱਖ ਪੰਥ ਵਿਚ ਛੇਕ ਦਿਤਾ ਗਿਆ। ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿੱਖ ਸੰਗਤ ਨੂੰ ਆਦੇਸ਼ ਦਿਤਾ ਕਿ ਉਹ ਇਸ ਨਾਲ ਕਿਸੇ ਵੀ ਕਿਸਮ ਦਾ ਧਾਰਮਕ, ਰਾਜਨੀਤਕ ਤੇ ਸਮਾਜਕ ਸਬੰਧ ਨਾ ਰੱਖਣ ਅਤੇ ਇਸ ਦੇ ਵਿਰਸਾ ਨਾਮਕ ਰੇਡੀਉ ਨੂੰ ਬੰਦ ਕਰਵਾÀਣ ਲਈ ਸੰਗਤ ਕਾਰਵਾਈ ਕਰੇ। ਬੈਠਕ ਵਿਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਸਾਰੇ ਗੁਰਦਵਾਰਿਆਂ ਸਪੀਕਰਾਂ ਦੀ ਆਵਾਜ਼ ਗੁਰੂ ਘਰ ਦੇ ਅੰਦਰ ਹੀ ਰਹਿਣੀ ਚਾਹੀਦੀ ਹੈ।

ਅਰਦਾਸ ਸਮੇਂ ਸਪੀਕਰ ਦੀ ਆਵਾਜ਼ ਬੰਦ ਕਰ ਦਿਤੀ ਜਾਵੇ। ਗ੍ਰੰਥੀ  ਸਿੰਘਾਂ ਨੂੰ ਮਾਣ-ਸਨਮਾਨ ਅਤੇ ਯੋਗ ਸੇਵਾ ਫਲ ਦਿਤਾ ਜਾਵੇ ਤਾਕਿ ਗ੍ਰੰਥੀ ਅਪਣੇ ਪਰਵਾਰ ਦਾ ਚੰਗਾ ਪਾਲਣ-ਪੋਸ਼ਣ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰ ਸਕਣ। ਜਥੇਦਾਰ ਨੇ ਕਿਹਾ ਕਿ ਜਿਥੇ ਵੀ ਗ੍ਰੰਥੀ ਜਾਂ ਗੁਰਦੁਆਰਾ ਕਮੇਟੀ ਦੀ ਅਣਗਹਿਲੀ ਸਾਹਮਣੇ ਆਵੇਗੀ, ਉਸ ਦੀ ਘੋਖ ਪੜਤਾਲ ਕਰ ਕੇ ਦੋਸ਼ੀ ਪਾਏ ਜਾਣ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੱਗੋਂ ਤੋਂ ਉਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਦਿਤੇ ਜਾਣਗੇ। ਇਨ੍ਹਾਂ ਘਟਨਾਵਾਂ ਦੀ ਰੋਕਥਾਮ ਲਈ ਗੁਰਦਵਾਰਿਆਂ ਵਿਚ ਸੀ.ਸੀ.ਟੀ.ਵੀ ਕੈਮਰੇ ਅਤੇ ਪਹਿਰੇਦਾਰ ਤਾਇਨਾਤ ਕਰਨੇ ਜ਼ਰੂਰੀ ਕਰਾਰ ਦਿਤੇ ਜਾਂਦੇ ਹਨ।