ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ ਗੋਲੀਬਾਰੀ ਦੇ ਪੀੜਤਾਂ ਦੀ ਮਦਦ ਲਈ ਵਧਾਏ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੇਸ਼ਾਂ-ਵਿਦੇਸ਼ਾਂ ‘ਚ ਜਦੋਂ ਵੀ ਕਿਸੇ ‘ਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਿੱਖ ਕੌਮ ਉਸ ਦੀ ਮਦਦ ਲਈ ਝਟ ਅੱਗੇ ਆ ਜਾਂਦੀ ਹੈ। ਇਸ ਵਾਰ ਸਿੱਖ ਨਿਊਜ਼ੀਲੈਂਡ...

Guru Nanak Free Kitchen Auckland

ਕ੍ਰਿਸਟਚਰਚ : ਦੇਸ਼ਾਂ-ਵਿਦੇਸ਼ਾਂ ‘ਚ ਜਦੋਂ ਵੀ ਕਿਸੇ ‘ਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਿੱਖ ਕੌਮ ਉਸ ਦੀ ਮਦਦ ਲਈ ਝਟ ਅੱਗੇ ਆ ਜਾਂਦੀ ਹੈ। ਇਸ ਵਾਰ ਸਿੱਖ ਨਿਊਜ਼ੀਲੈਂਡ ਗੋਲੀਬਾਰੀ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਹਮਲੇ ‘ਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈ ਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ।

ਜਥੇਬੰਦੀ ਨੇ ਅਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ‘ਚ ਉਨ੍ਹਾਂ ਦਾ ਹੱਥ ਵੰਡਾਉਣ ਦੀ ਵੀ ਅਪੀਲ ਕੀਤੀ ਹੈ। ਇਸ ਦੁਖਦਾਈ ਘਟਨਾ ਬਾਅਦ ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਹਰ ਤਰੀਕੇ ਨਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। ਗੁਰੂ ਨਾਨਕ ਫਰੀ ਕਿਚਨ ਇਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਦੀਆਂ ਮਸਜਿਦਾਂ ‘ਚ ਗੋਲੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ। 49 ਲੋਕਾਂ ਦੇ ਕਾਤਲ ਦੇ ਇਲਾਜ਼ਮ ‘ਚ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁਧ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।