ਪਾਕਿਸਤਾਨ ’ਚ ਬਿਰਧ ਅਤੇ ਖੰਡਿਤ ਸਰੂਪਾਂ ਦੇ ਅੰਤਿਮ ਸਸਕਾਰ ਦੇ ਮਾਮਲੇ ’ਤੇ ਸਿੱਖਾਂ ਵਿਚ ਨਹੀਂ ਬਣੀ ਸਹਿਮਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਬਿਰਧ ਅਤੇ ਖੰਡਿਤ ਸਰੂਪਾਂ ਦੀ ਗਿਣਤੀ ਨੂੰ ਲੈ ਕੇ ਵੀ ਸ਼ੰਕਾ ਜਤਾਈ

Image: For representation purpose only

 

ਕਸ਼ਮੋਰ: ਪਾਕਿਸਤਾਨ ਦੇ ਸਿੰਧ ਸੂਬੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚੋਂ ਲਿਆ ਕੇ ਜ਼ਿਲ੍ਹਾ ਕਸ਼ਮੋਰ ਵਿਚਲੇ ਗੁਰਦੁਆਰਾ ਬਾਬਾ ਫ਼ਤਿਹ ਸਿੰਘ, ਸਿੰਘ ਸਭਾ, ਬਖ਼ਸ਼ਪੁਰ ਰੱਖੇ ਗਏ ਬਿਰਧ ਅਤੇ ਖੰਡਿਤ ਸਰੂਪਾਂ ਦੇ ਅੰਤਿਮ ਸਸਕਾਰ ਦੇ ਮਾਮਲੇ 'ਚ ਹੁਣ ਤੱਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ 'ਚ ਸਹਿਮਤੀ ਨਹੀਂ ਬਣ ਸਕੀ।

ਇਹ ਵੀ ਪੜ੍ਹੋ: ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਅਤੇ ਹੋਰਾਂ ਦੇ ਟਵਿੱਟਰ ਅਕਾਊਂਟ ਭਾਰਤ 'ਚ ਬੰਦ 

ਇਸ ਤੋਂ ਇਲਾਵਾ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਗ਼ੈਰ-ਦਫ਼ਤਰੀ ਮੈਂਬਰਾਂ ਅਨੁਸਾਰ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਬਿਰਧ ਅਤੇ ਖੰਡਿਤ ਸਰੂਪਾਂ ਦੀ ਗਿਣਤੀ ਨੂੰ ਲੈ ਕੇ ਵੀ ਸ਼ੰਕਾ ਜਤਾਈ ਹੈ। ਉਹਨਾਂ ਅਨੁਸਾਰ ਸਿੱਖ ਆਗੂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ 'ਚ 200 ਤੋਂ ਵਧੇਰੇ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ ਮੌਜੂਦ ਹਨ।

ਇਹ ਵੀ ਪੜ੍ਹੋ: ਭਗੌੜੇ ਮੇਹੁਲ ਚੌਕਸੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਰੱਦ, ਭਾਰਤ ਨੇ ਜਤਾਇਆ ਵਿਰੋਧ

ਸਿੱਖ ਮਰਿਆਦਾ ਮੁਤਾਬਕ ਇਹ ਸਰੂਪ ਸਸਕਾਰ ਕੀਤੇ ਜਾਣ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਸੌਂਪੇ ਜਾਣਗੇ। ਵਿਦੇਸ਼ੀ ਜਥੇਬੰਦੀਆਂ ਦਾ ਸਵਾਲ ਹੈ ਕਿ ਕੀ ਅਸਲ 'ਚ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ 200 ਤੋਂ ਵੱਧ ਹੈ ਜਾਂ ਸਰੂਪਾਂ ਦੀ ਦੱਸੀ ਜਾ ਰਹੀ ਗਿਣਤੀ 'ਚ ਧਾਰਮਿਕ ਗੁਟਕੇ ਅਤੇ ਪੋਥੀਆਂ ਵੀ ਸ਼ਾਮਲ ਹਨ।