ਪੁਸ਼ਾਕ ਸਬੰਧੀ ਵਿਵਾਦ ਬਾਰੇ ਪੁੱਛਣ ਤੇ 'ਜਥੇਦਾਰ' ਨੇ ਕਿਹਾ, ਫ਼ਾਲਤੂ ਗੱਲਾਂ ਵਲ ਧਿਆਨ ਨਹੀਂ ਦੇਂਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੌਦਾ ਸਾਧ ਨੂੰ ਪੁਸ਼ਾਕ ਕਿਸ ਨੇ ਦਿਤੀ ਤੇ ਸਾਬਕਾ ਡੀਜੀਪੀ ਨੇ ਕੀ ਕਿਹਾ, ਇਹ ਸੱਭ ਗੱਲਾਂ 'ਜਥੇਦਾਰ' ਲਈ 'ਫ਼ਾਲਤੂ' ਹਨ!

Giani Harpreet Singh

ਫ਼ਤਿਹਗੜ੍ਹ ਸਾਹਿਬ,: ਅਕਾਲ ਤਖ਼ਤ ਦੇ ਕਾਰਜਕਾਰੀ 'ਜਥੇਦਾਰ' ਦੀ ਨਜ਼ਰ ਵਿਚ ਸਾਰੇ ਪੰਥ ਨੂੰ ਬੇਚੈਨ ਕਰੀ ਬੈਠਾ ਅਰਥਾਤ ਸੌਦਾ ਸਾਧ ਨੂੰ ਦਿਤੀ ਗਈ ਪੁਸ਼ਾਕ ਅਤੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਵਲੋਂ ਖੋਲ੍ਹੇ ਗਏ ਭੇਤ ਫ਼ਜ਼ੂਲ ਤੇ ਰਾਜਸੀ ਗੱਲਾਂ ਹਨ ਜਿਨ੍ਹਾਂ ਵਲ ਉਹ ਕੋਈ ਧਿਆਨ ਨਹੀਂ ਦੇਂਦੇ। ਉਹ ਸ਼ਾਇਦ ਕੇਵਲ ਉਨ੍ਹਾਂ ਗੱਲਾਂ ਵਲ ਹੀ ਧਿਆਨ ਦੇਂਦੇ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪਾਰਟੀ ਦੇ ਲੀਡਰਾਂ ਨੂੰ ਭਾਉਂਦੀਆਂ ਹਨ।

ਇਹ ਹਾਲਤ ਹੋ ਗਈ ਹੈ ਅੱਜ ਸਿੱਖ ਪੰਥ ਦੀ ਕਿ ਜਿਨ੍ਹਾਂ ਥਾਵਾਂ ਤੋਂ ਇਨ੍ਹਾਂ ਗੱਲਾਂ ਬਾਰੇ ਅਗਵਾਈ ਮਿਲਣੀ ਸੀ, ਉਨ੍ਹਾਂ ਉੁਤੇ ਬੈਠੇ ਲੋਕ ਇਨ੍ਹਾਂ ਨੂੰ 'ਫ਼ਜ਼ੂਲ' ਦਸ ਕੇ ਸਮੁੱਚੇ ਸਿੱਖ ਪੰਥ ਦੀਆਂ ਚਿੰਤਾਵਾਂ ਨੂੰ ਰੱਦੀ ਦੀ ਟੋਕਰੀ ਵਿਚ ਸੁਟ ਰਹੇ ਹਨ ਤੇ ਸੌਦਾ ਸਾਧ ਨੂੰ ਵੀ ਸੁਨੇਹਾ ਦੇ ਰਹੇ ਹਨ ਕਿ ਫ਼ਿਕਰ ਨਾ ਕਰ, ਸਿੱਖਾਂ ਨੂੰ ਅਕਾਲ ਤਖ਼ਤ ਤੋਂ ਵੀ ਹੁਣ ਕੋਈ ਸਹਾਇਤਾ ਤੇ ਅਗਵਾਈ ਨਹੀਂ ਮਿਲੇਗੀ।

ਫ਼ਤਿਹਗੜ੍ਹ ਸਾਹਿਬ ਦੀ ਦਲੀਲ ਹਾਲਾਂਕਿ ਰਾਜਸੀ ਲੀਡਰਾਂ ਵਾਲੀ ਹੀ ਹੈ ਕਿ ਉਹ ਫ਼ਾਲਤੂ ਤੇ ਰਾਜਸੀ ਗੱਲਾਂ ਵਲ ਧਿਆਨ ਨਹੀਂ ਦਿੰਦੇ ਕਿਉਂਕਿ ਇਸ ਸਮੇਂ ਸੂਬੇ ਦਾ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵਰਗ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿਸ ਨੂੰ ਇਸ ਸੰਕਟ ਵਿਚੋਂ ਕੱਢਣ ਦੀ ਲੋੜ ਹੈ ਜਿਸ ਦਾ ਉਹ ਸਾਰਥਕ ਹੱਲ ਕੱਢ ਰਹੇ ਹਨ। ਉਨ੍ਹਾਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਸਬੰਧੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ।