ਖ਼ਸਤਾ ਹੋ ਰਹੀ ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰੋਸਿਆ ਜਾ ਰਿਹਾ ਤਿੰਨ-ਤਿੰਨ ਦਿਨ ਬੇਹਾ ਲੰਗਰ, ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਬਾਬੇ ਦਾ ਘਰ ਬਚਾਉਣ ਲਈ ਕੁਝ ਕਰੇਗੀ?

photo

 

ਲਾਹੌਰ : ਸਿੱਖਾਂ ਦੇ ਪਵਿੱਤਰ ਤੀਰਥਾਂ ’ਚ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦਾ ਨਾਂ ਸੱਭ ਤੋਂ ਉਪਰ ਰਖਿਆ ਜਾਂਦਾ ਹੈ ਤੇ ਹਰ ਇਕ ਨਾਨਕ ਨਾਮਲੇਵਾ ਪ੍ਰਾਣੀ ਦਾ ਸਿਰ ਇਸ ਪਵਿੱਤਰ ਸਥਾਨ ਅੱਗੇ ਅਪਣੇ ਆਪ ਝੁਕ ਜਾਂਦਾ ਹੈ।

ਇਹ ਵੀ ਪੜ੍ਹੋ: ਘੁੰਗਰਾਲੇ ਵਾਲਾਂ ਲਈ ਵਰਤੋਂ ਇਹ ਤੇਲ, ਵਾਲ ਹੋਣਗੇ ਚਮਕਦਾਰ  

 ਇਹ ਪਵਿੱਤਰ ਸਥਾਨ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹੈ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਦੀ ਹਾਲਤ ਹੀ ਖ਼ਸਤਾ ਨਹੀਂ ਹੋ ਰਹੀ ਹੈ ਸਗੋਂ ਇਥੇ ਸੰਗਤਾਂ ਨੂੰ ਤਿੰਨ ਦਿਨ ਪੁਰਾਣਾ ਲੰਗਰ ਛਕਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ 18 ਸਤੰਬਰ ਨੂੰ ਪੀ.ਐਸ.ਜੀ.ਪੀ.ਸੀ. ਪ੍ਰਧਾਨ ਸਰਦਾਰ ਅਮੀਰ ਸਿੰਘ ਨੂੰ ਭੇਜੇ ਗਏ ਇਕ ਵਟਸਐਪ ਮੈਸੇਜ ’ਚ ਇਕ ਸੁਰਜੀਤ ਸਿੰਘ ਉਰਫ਼ ਸਨੀ ਨੇ ਇਕ ਮੈਸੇਜ ਰਾਹੀਂ ਦਿਤੀ ਹੈ।

ਇਹ ਵੀ ਪੜ੍ਹੋ: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਉ ਕੋਸਾ ਪਾਣੀ, ਹੋਣਗੇ ਕਈ ਫ਼ਾਇਦੇ