ਸਿੱਖ ਨੌਜਵਾਨ ਨੇ 14 ਹਜ਼ਾਰ ਫ਼ੂਟ ਤੋਂ ਕੀਤੀ ਸਕਾਈ ਡਾਈਵਿੰਗ
ਸਿੱਖ ਕੌਮ ਜਿਥੇ ਵੀ ਗਈ ਹੈ ਅਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉੱਚਾ ਕੀਤਾ ਹੈ?.......
ਮਿਸੀਗਾਗਾ : ਸਿੱਖ ਕੌਮ ਜਿਥੇ ਵੀ ਗਈ ਹੈ ਅਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉੱਚਾ ਕੀਤਾ ਹੈ? ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਕਾਇਮ ਕੀਤੀ ਹੈ 22 ਸਾਲ ਦੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੇ, ਪੰਜਾਬ ਦੇ ਲੁਧਿਆਣਾ ਦਾ ਅਰਸ਼ਦੀਪ ਇਸ ਸਮੇਂ ਕੈਨੇਡਾ ਦੇ ਉਨਟਾਰੀਉ ਵਿਚ ਰਹਿੰਦਾ ਹੈ ਅਤੇ ਹਾਲ ਹੀ ਵਿਚ ਅਰਸ਼ਦੀਪ ਨੇ ਸਕਾਈ ਡਾਈਵਿੰਗ ਕਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਅਰਸ਼ਦੀਪ ਸਿੰਘ ਨੇ ਮਿਸੀਸਾਗਾ ਵਿਚ ਪੱਗ ਬੰਨ੍ਹ ਕੇ 14000 ਫੁੱਟ ਤੋਂ ਸਕਾਈ ਡਾਈਵਿੰਗ ਕੀਤੀ।
ਅਰਸ਼ਦੀਪ ਨੇ ਸਕਾਈ ਡਾਈਵਿੰਗ ਵਿਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਨਾਲ ਹੀ ਅਰਸ਼ਦੀਪ ਸਿੰਘ 14000 ਫੁੱਟ ਤਕ ਸਕਾਈ ਡਾਇਵਿੰਗ ਕਰਨ ਵਾਲਾ ਦੂਸਰਾ ਦਸਤਾਰਧਾਰੀ ਸਿੱਖ ਬਣਿਆ ਹੈ ਇਸ ਤੋਂ ਪਹਿਲਾ ਹਰਮਨ ਕੁਕਰੇਜ ਨੇ ਪੱਗ ਬੰਨ੍ਹ ਕੇ ਸਕਾਈ ਡਾਈਵਿੰਗ ਕੀਤੀ ਸੀ। ਅਰਸ਼ਦੀਪ ਸਿੰਘ ਨੇ ਅਪਣੇ ਜਜ਼ਬੇ ਨਾਲ ਇਕ ਵਾਰ ਫਿਰ ਸਿੱਖ ਕੌਮ ਦੀ ਬਹਾਦੁਰੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਪਣੀ ਸਫ਼ਲਤਾ ਦੇ ਨਾਲ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ। (ਏਜੰਸੀਆਂ)