ਸਰਨਾ ਵਲੋਂ ਜਥੇਦਾਰਾਂ ਨੂੰ ਚਿਤਾਵਨੀ  ਨਾਰਾਇਣ ਦਾਸ ਨੂੰ ਮਾਫ਼ੀ ਦੇਣ ਦਾ ਗੁਨਾਹ ਨਾ ਕਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ  ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸੁਚੇਤ ਕੀਤਾ ਹੈ ਕਿ ਉਹ ਆਰਐਸਐਸ...

Sarna

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ  ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸੁਚੇਤ ਕੀਤਾ ਹੈ ਕਿ ਉਹ ਆਰਐਸਐਸ ਤੇ ਬਾਦਲਾਂ ਦੇ ਇਸ਼ਾਰੇ 'ਤੇ ਸੌਦਾ ਸਾਧ ਵਾਂਗ ਗੁਰੂ ਨਿੰਦਕ ਤੇ ਪਖੰਡੀ ਸਾਧ ਨਾਰਾਇਣ ਦਾਸ ਨੂੰ ਮਾਫ਼ੀ ਦੇਣ ਦੀ ਭੁੱਲ ਬਿਲਕੁਲ ਨਾ ਕਰਨ, ਇਸ ਨੂੰ ਪੰਥ ਪਹਿਲਾਂ ਵਾਂਗ ਹੀ ਬਰਦਾਸ਼ਤ ਨਹੀਂ ਕਰੇਗਾ। 

ਉਨ੍ਹਾਂ ਕਿਹਾ ਕਿ ਗ਼ੈਰ ਸਿੱਖ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੇਣ ਦੀ ਕੋਈ ਰਵਾਇਤ ਨਹੀਂ ਹੈ, ਇਸ ਲਈ ਨਾਰਾਇਣ ਦਾਸ ਦੇ ਗੁਨਾਹ ਲਈ ਕੇਂਦਰ ਸਰਕਾਰ ਤੁਰਤ ਉਸ 'ਤੇ ਸਿੱਖ ਜਜ਼ਬਾਤ ਨੂੰ ਭੜਕਾਉਣ 'ਤੇ ਦੇਸ਼ ਧ੍ਰੌਹ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰੇ ਤੇ ਉਤਰਾਖੰਡ ਸਰਕਾਰ ਇਸ ਮਸਲੇ 'ਤੇ ਤੁਰਤ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਮਹੰਤ ਨਰੈਣੂ ਵਾਂਗ ਹੀ ਉਤਰਾਖੰਡ ਦੇ ਨਰੈਣੂ ਨੇ ਪੰਥਕ ਇਤਿਹਾਸ ਦੇ ਮੂਲ ਆਧਾਰ ਨੂੰ ਤਬਾਹ ਕਰਨ ਲਈ ਗੁਰੂ ਗ੍ਰੰਥ ਸਾਹਿਬ ਅਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਵਿਰੁਧ ਘੋਰ ਨਿਰਾਦਰੀ ਵਾਲੇ ਲਫ਼ਜ਼ ਵਰਤੇ ਹਨ ਜਿਸ ਨਾਲ ਪੰਥ ਵਿਚ ਰੋਸ ਹੈ ਅਤੇ ਜੇ ਜਥੇਦਾਰ ਨੇ ਨਾਰਾਇਣ ਦਾਸ ਨੂੰ ਅਕਾਲ ਤਖ਼ਤ ਦੇ ਨਾਂਅ ਹੇਠ ਮਾਫ਼ੀ ਦੇਣ ਦਾ ਬਜ਼ਰ ਗੁਨਾਹ ਕੀਤਾ ਗਿਆ ਤਾਂ ਪੰਥਕ ਧਿਰਾਂ ਬਾਦਲਾਂ ਵਿਰੁਧ ਮੋਰਚਾ ਲਾਉਣਗੀਆਂ ਜਿਸ ਲਈ ਜਥੇਦਾਰ ਤੇ ਬਾਦਲ ਖ਼ੁਦ ਜ਼ਿੰਮੇਵਾਰ ਹੋਣਗੇ।