'ਟਾਈਟਲਰ ਦਾ ਦੋਸਤ ਪਰਮਜੀਤ ਸਿੰਘ ਸਰਨਾ ਅਖੌਤੀ ਜਥੇਦਾਰਾਂ ਨੂੰ ਸ਼ਹਿ ਦੇ ਰਿਹੈ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਾਜ਼ਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਝੋਕਣ ਦੀ ਤਿਆਰੀ ਕਰ ਰਹੀ ਹੈ................

Addressing the press conference Bikram Singh Majithia and others

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਾਜ਼ਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਝੋਕਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਕਤਾ 'ਚ ਅੱਜ ਵੀ ਕੋਈ ਤਬਦੀਲੀ ਨਹੀਂ ਆਈ ਹੈ। ਸਿੱਖ ਪੰਥ ਅਤੇ ਪੰਜਾਬ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਅਪਣੀਆਂ ਨਾਕਾਮੀਆਂ 'ਤੇ ਪਰਦਾਪੋਸ਼ੀ ਲਈ 35 ਸਾਲ ਪਹਿਲਾਂ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਸਾਜ਼ਸ਼ੀ ਕਾਰਿਆਂ ਦੁਆਰਾ ਹਜ਼ਾਰਾਂ ਬੇਗੁਨਾਹ ਸਿੱਖਾਂ ਦੀ ਹਤਿਆ ਕਰ ਦਿਤੀ ਗਈ ਸੀ। 

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਦਿਲੀ ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਸਿਧਾਂਤ ਅਤੇ ਪਰੰਪਰਾਵਾਂ ਦੀ ਮਾਣ ਮਰਿਆਦਾ ਕਾਇਮ ਰਖਣ ਲਈ ਸ਼ੁਰੂ ਤੋਂ ਹੀ ਲੜਾਈ ਲੜਦਾ ਆ ਰਿਹਾ ਹੈ ਅਤੇ ਲੜਦਾ ਰਹੇਗਾ। ਨਵੰਬਰ '84 ਦੌਰਾਨ ਹੋਏ ਸਿੱਖਾਂ ਕਤਲੇਆਮ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ।  ਉਨ੍ਹਾਂ ਕਿਹਾ ਕਿ ਅਖੌਤੀ ਮੋਰਚਾ ਬੇਅਦਬੀਆਂ ਪ੍ਰਤੀ ਲੋਕਾਂ ਨੂੰ ਗੁਮਰਾਹ ਕਰਨ ਪ੍ਰਤੀ ਇਕ ਸਾਜ਼ਸ਼ ਦਾ ਹਿੱਸਾ ਹੈ

ਜੋ ਕਾਂਗਰਸ ਵਲੋਂ ਅਪਣੇ ਪਿੱਠੂਆਂ ਤੋਂ ਅਪਣੀ ਹੀ ਸਰਕਾਰ ਵਿਰੁਧ ਸ਼ੁਰੂ ਕਰਾਇਆ ਗਿਆ ਅਤੇ ਹਰ ਤਰ੍ਹਾਂ ਰਾਜਸੀ ਅਤੇ ਆਰਥਕ ਹਮਾਇਤ ਦਿਤੀ ਗਈ। ਕਾਂਗਰਸ ਸਰਕਾਰ ਅਖੌਤੀ ਮੋਰਚੇ ਰਾਹੀਂ ਪੰਜਾਬ ਦੇ ਅਸਲੀ ਮੁਦਿਆਂ ਤੋਂ ਲੋਕਾਂ ਨੂੰ ਭਟਕਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਮੋਰਚੇ ਦੇ ਆਗੂ ਉਹੀ ਲੋਕ ਹਨ ਜਿਨ੍ਹਾਂ ਦੋ ਢਾਈ ਸਾਲ ਪਹਿਲਾਂ ਚੱਬਾ 'ਚ ਕਾਂਗਰਸ ਦੀ ਹਮਾਇਤ ਨਾਲ ਅਖੌਤੀ ਪੰਥਕ ਇਕੱਠ ਕਰਦਿਆਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ।

ਕੁੱਝ ਕਾਂਗਰਸ ਮੰਤਰੀਆਂ ਅਤੇ ਦਿੱਲੀ ਦੇ ਅਖੌਤੀ ਸਿਖ ਆਗੂ ਪਰਮਜੀਤ ਸਿੰਘ ਸਰਨਾ ਜੋ ਗਾਂਧੀ ਪਰਵਾਰ, ਸ਼ੀਲਾ ਦੀਕਸ਼ਤ ਅਤੇ ਦਿੱਲੀ ਸਿਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਦਾ ਦੋਸਤ ਹਨ, ਵਲੋਂ ਮੋਰਚੇ 'ਚ ਪਹੁੰਚ ਕੇ ਅਖੌਤੀ ਜਥੇਦਾਰਾਂ ਨੂੰ ਗਾਂਧੀ ਪਰਵਾਰ ਦੀਆਂ ਹਦਾਇਤਾਂ ਦੇਣ ਅਤੇ ਉਨ੍ਹਾਂ ਨੂੰ ਗਾਈਡ ਕਰਨ ਨਾਲ ਮੋਰਚੇ ਦਾ ਗੁਪਤ ਏਜੰਡਾ ਵੀ ਬੇਨਕਾਬ ਹੋ ਗਿਆ ਹੈ।