ਸਾਰਾਗੜ੍ਹੀ ਸਰਾਂ 'ਚ ਸਜੇਗਾ ਸਿੱਖ ਸੈਨਿਕਾਂ ਦਾ ਚਿੱਤਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਰਾਗੜ੍ਹੀ ਸਰਾਂ ਦੀ ਕੰਟੀਨ ਵਿਚ ਸਿੱਖ ਸੈਨਿਕਾਂ ਦੀ ਯਾਦ ਵਿਚ ਜੰਮੂ ਦੇ ਚਿੱਤਰਕਾਰ ਰਣਜੀਤ ਸਿੰਘ ਵਲੋਂ ਇਕ ਵੱਡਾ ਕੰਧ ਚਿੱਤਰ ਤਿਆਰ ਕੀਤਾ ਜਾ ਰਿਹਾ ਹੈ...............

Painter During painting of Sikh Soldiers

ਅੰਮ੍ਰਿਤਸਰ: ਸਾਰਾਗੜ੍ਹੀ ਸਰਾਂ ਦੀ ਕੰਟੀਨ ਵਿਚ ਸਿੱਖ ਸੈਨਿਕਾਂ ਦੀ ਯਾਦ ਵਿਚ ਜੰਮੂ ਦੇ ਚਿੱਤਰਕਾਰ ਰਣਜੀਤ ਸਿੰਘ ਵਲੋਂ ਇਕ ਵੱਡਾ ਕੰਧ ਚਿੱਤਰ ਤਿਆਰ ਕੀਤਾ ਜਾ ਰਿਹਾ ਹੈ। ਇਹ ਕੰਧ ਚਿੱਤਰ ਸਾਕਾ ਸਾਰਾਗੜ੍ਹੀ 36 ਸਿੱਖ ਪਲਟਨ ਦੇ ਸੁਨਹਿਰੀ ਇਤਿਹਾਸ ਦਾ ਸਾਕਾ ਉਨ੍ਹਾਂ ਬਹਾਦਰ ਸਿੱਖ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਈਸਵੀ ਨੂੰ ਸਾਰਾਗੜ੍ਹੀ ਕਿਲ੍ਹੇ 'ਤੇ ਕਬਜ਼ਾ ਕਰਨ ਲਈ ਚੜ੍ਹ ਆਈ ਲਗਭਗ 10,000 ਪਠਾਣਾਂ ਦੀ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਦੇਸ਼ ਵਿਦੇਸ਼ਾਂ ਦੀ ਸੰਗਤਾਂ ਲਈ ਸਾਰਾਗੜ੍ਹੀ ਸਰਾਂ ਸ਼ੁਰੂ ਕੀਤੀ ਗਈ ਸੀ। ਇਥੇ ਖਾਣ-ਪੀਣ ਦੀ ਸਹੂਲਤ ਲਈ ਕੰਟੀਨ ਤਿਆਰ ਕੀਤੀ ਗਈ ਸੀ। ਕੰਟੀਨ ਦੀ ਪਿਛਲੇ ਦਿਨੀਂ ਖੁੱਲੀ ਬੋਲੀ ਕਰਵਾਈ ਗਈ ਸੀ ਜਿਸ ਵਿਚ ਸਭ ਤੋਂ ਜ਼ਿਆਦਾ ਬੋਲੀ 56 ਲੱਖ ਤੀਹ ਹਜ਼ਾਰ ਦਿਤੀ ਸੀ।

ਕੰਟੀਨ ਦੇ ਠੇਕੇਦਾਰ ਵਲੋਂ ਇਹ ਕੰਧ ਚਿੱਤਰ ਤਿਆਰ ਕਰਵਾਇਆ ਜਾ ਰਿਹਾ ਹੈ। ਇਹ ਚਿੱਤਰ ਆਉਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਹੋਵੇਗਾ।ਜ਼ਿਕਰਯੋਗ ਹੈ ਕਿ ਇਸ ਜੰਗ ਵਿਚ ਸ਼ਹੀਦ ਸਿੱਖਾਂ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਚ ਮੌਨ ਧਾਰ ਕੇ ਸ਼ਰਧਾਂਜਲੀ ਦਿਤੀ ਗਈ। ਇਨ੍ਹਾਂ ਸਿੰਘਾਂ ਦੀ ਸ਼ਹਾਦਤਾਂ ਦੀਆਂ ਕਹਾਣੀਆਂ ਅੱਜ ਵੀ ਫਰਾਂਸ, ਇਟਲੀ, ਜਾਪਾਨ ਆਦਿ ਦੇਸ਼ਾਂ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ।

Related Stories