ਐੈਮਬੀਬੀਐਸ ਦਾਖ਼ਲਾ ਇਮਤਿਹਾਨਾਂ ਵਿਚ ਧਾਰਮਕ ਵਿਤਕਰਾ ਬਰਦਾਸ਼ਤ ਨਹੀਂ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਗੁਰਦਵਾਰਾ ਕਮੇਟੀ ਨੇ ਕੇਂਦਰ ਸਰਕਾਰ ਤੋਂ ਕੀਤੀ ਦਖ਼ਲ ਦੀ ਮੰਗ 

Religious discrimination in MBBS entrance exams is not tolerated: Sirsa

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਐਮਬੀਬੀਐਸ ਕੋਰਸ ਵਿਚ ਦਾਖ਼ਲੇ ਲਈ ਕੌਮੀ ਯੋਗਤਾ ਦਾਖ਼ਲਾ ਇਮਤਿਹਾਨ ਲਈ ਕਕਾਰ ਤੇ ਹੋਰ ਧਾਰਮਕ ਚਿੰਨ੍ਹ ਧਾਰਨ ਕਰਨ ਵਾਲੇ ਉਮੀਦਵਾਰਾਂ ਨੂੰ ਇਮਤਿਹਾਨ ਕੇਂਦਰਾਂ 'ਤੇ ਡੇਢ ਘੰਟਾ ਪਹਿਲਾਂ ਪੁੱਜਣ ਦੇ ਕੀਤੇ ਹੁਕਮ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਧਾਰਮਕ ਵਿਤਕਰਾ ਦਸਿਆ ਹੈ।

ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ 'ਤੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੁਰਤ ਇਸ ਵਿਤਕਰੇ ਭਰਪੂਰ ਨਿਯਮ ਨੂੰ ਰੱਦ ਕਰਵਾਏ ਤਾਕਿ ਸਾਰੇ ਧਰਮਾਂ ਵਾਲੇ ਵਿਦਿਆਰਥੀ ਇਮਤਿਹਾਨ ਵਿਚ ਬੈਠ ਸਕਣ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਨਿਯਮ ਬਣਾ ਕੇ ਸੰਵਿਧਾਨਕ ਢੰਗ ਤਰੀਕਿਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਦਕਿ ਸੰਵਿਧਾਨ ਸਾਰਿਆਂ ਨੂੰ ਬਰਾਬਰ ਹੱਕ ਦੇ ਕੇ ਧਾਰਮਕ ਆਜ਼ਾਦੀ ਦਿੰਦਾ ਹੈ।  ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਮੁਤਾਬਕ ਸਿੱਖਾਂ ਲਈ ਪੰਜ ਕਕਾਰ ਧਾਰਨ ਕਰਨਾ ਜ਼ਰੂਰੀ ਹੈ ਤੇ ਸਿੱਖ ਇਸ ਦੀ ਪਾਲਣਾ ਕਰਦੇ ਹਨ ਪਰ ਦੁਨੀਆਂ ਵਿਚ ਹੁੰਦੇ ਇਮਤਿਹਾਨਾਂ ਵਿਚ ਅਜਿਹੇ ਵਿਤਕਰੇ ਵਾਲੇ ਨਿਯਮ ਨਹੀਂ ਹਨ।