ਸਰਬ ਹਿੰਦ ਫ਼ੌਜੀ ਭਾਈਚਾਰੇ ਨੇ ਸੁਬਰਾਮਨੀਅਮ ਸਵਾਮੀ ਦੇ ਲਾਂਘੇ ਬਾਰੇ ਦਿਤੇ ਬਿਆਨ ਦੀ ਕੀਤੀ ਨਿੰਦਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਲਾਂਘਾ ਰਾਸ਼ਟਰੀ ਹਿਤ ਵਿਚ : ਬ੍ਰਿਗੇਡੀਅਰ ਕਾਹਲੋਂ

Sarab Hind Fauji community condemns Subramaniam Swami statement

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘੇ ਨੂੰ ਰੋਕੇ ਜਾਣ ਲਈ ਦਿਤੇ ਬਿਆਨ ਦੀ ਸਰਬ ਹਿੰਦ ਫ਼ੌਜੀ ਭਾਈਚਾਰੇ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਤੀ ਗਈ ਹੈ। ਇਸ ਜਥੇਬੰਦੀ ਦੇ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਸੇਵਾ ਮੁਕਤ) ਨੇ ਕਿਹਾ ਹੈ ਕਿ ਜਦੋਂ ਪਾਕਿਸਤਾਨ ਤੇ ਹਿੰਦ ਸਰਕਾਰ ਵਲੋਂ ਆਪਸੀ ਸਹਿਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਧਾਰਮਕ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਹਿਮਤੀ ਦੇ ਦਿਤੀ ਹੈ ਅਤੇ ਅੱਧੇ ਤੋਂ ਜ਼ਿਆਦਾ ਕੰਮ ਨੇਪਰੇ ਵੀ ਚੜ੍ਹ ਗਿਆ ਹੈ ਤਾਂ ਹੁਣ ਭਾਜਪਾ ਨੇਤਾ ਨੇ ਸ਼ਰਾਰਤ ਪੂਰਨ ਬਿਆਨ ਦੇ ਕੇ ਲੱਖਾਂ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਸੱਟ ਮਾਰੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਸੂਰਬੀਰ ਫ਼ੌਜੀਆਂ ਨੇ ਹਿੰਦ ਦੀ ਰਖਿਆ ਲਈ ਜੰਗਾਂ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਭਾਰਤੀ ਸਿੱਖਾਂ ਤੇ ਖ਼ਾਸ ਕਰ ਪੰਜਾਬੀਆਂ ਉਤੇ ਕਿਸੇ ਕਿਸਮ ਦਾ ਸ਼ੱਕ ਕਰਨਾ ਕਿਧਰੇ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਇਸ ਪਵਿੱਤਰ ਲਾਂਘੇ ਨੂੰ ਛੇਤੀ ਤੋਂ ਛੇਤੀ ਨੇਪਰੇ ਚੜ੍ਹਾਉਣ।