ਬ੍ਰਿਟੇਨ ਫ਼ੌਜ 'ਚੋਂ ਕਢਿਆ ਜਾ ਸਕਦੈ ਸਿੱਖ ਸੈਨਿਕ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪ੍ਰੀਖਣ ਦੌਰਾਨ ਕੋਕੀਨ ਦੀ ਹੋਈ ਪੁਸ਼ਟੀ..........

Charanpreet Singh Lall In Britain Army

ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਜਨਮ ਦਿਨ ਸਮਾਰੋਹ ਮੌਕੇ ਇਕ ਸਾਲਾਨਾ ਪਰੇਡ ਦੌਰਾਨ ਅੰਗਰੇਜ਼ੀ ਫ਼ੌਜ ਦੀ ਟੁਕੜੀ ਵਿਚ ਸ਼ਾਮਲ ਹੋ ਕੇ ਇਤਿਹਾਸ ਬਣਾਉਣ ਵਾਲੇ 22 ਸਾਲਾ ਚਰਨਪ੍ਰੀਤ ਸਿੰਘ ਅਪਣੇ ਅਹੁਦੇ ਤੋਂ ਹਟਾਏ ਜਾ ਸਕਦੇ ਹਨ। ਅਸਲ ਵਿਚ ਫ਼ੌਜ ਦੇ ਪ੍ਰੀਖਣ ਦੌਰਾਨ ਉਨ੍ਹਾਂ ਵਲੋਂ ਕੋਕੀਨ ਲਏ ਜਾਣ ਦੀ ਪੁਸ਼ਟੀ ਹੋਈ ਹੈ। ਜੂਨ ਦੇ ਮਹੀਨੇ ਵਿਚ 'ਡੂਪਿੰਗ ਦੀ ਕਿਲਰ' ਦੌਰਾਨ ਪੱਗ ਬੰਨ੍ਹਣ ਵਾਲੇ ਚਰਨਪ੍ਰੀਤ ਸਿੰਘ ਲਾਲ ਪੂਰੀ ਦੁਨੀਆਂ ਵਿਚ ਸੁਰਖੀਆਂ ਵਿਚ ਰਹੇ ਸਨ।

ਭਾਵੇਂ ਕਿ ਇਕ ਅੰਗਰੇਜ਼ੀ ਅਖ਼ਬਾਰ ਨੇ ਖ਼ਬਰ ਦਿਤੀ ਹੈ ਕਿ ਬੀਤੇ ਹਫ਼ਤੇ ਉਹ ਅਪਣੀ ਬੈਰਕ ਵਿਚ ਹੋਏ ਡਰੱਗ ਟੈਸਟਿੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਜਾਂਚ ਵਿਚ ਅਸਫ਼ਲ ਰਹੇ। ਅੰਦਰੂਨੀ ਸੂਤਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੱਡੀ ਮਾਤਰਾ ਵਿਚ ਕੋਕੀਨ ਲਈ ਸੀ। ਇਕ ਸੂਤਰ ਦੇ ਹਵਾਲੇ ਨਾਲ ਰੀਪੋਰਟ ਵਿਚ ਦਸਿਆ ਗਿਆ,''ਸਿਪਾਹੀ ਲਾਲ ਬੈਰਕਾਂ ਵਿਚ ਇਸ ਬਾਰੇ ਵਿਚ ਖੁਲ੍ਹ ਕੇ ਚਰਚਾ ਕਰਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਸੁਰੱਖਿਆ ਗਾਰਡ ਮਹੱਲ ਵਿਚ ਜਨਤਕ ਛੁੱਟੀ ਸਮੇਂ ਤਾਇਨਾਤ ਹੁੰਦੇ ਹਨ। ਇਹ ਅਪਮਾਨਜਨਕ ਵਿਵਹਾਰ ਹੈ।'' 

ਰੀਪੋਰਟ ਵਿਚ ਇਹ ਵੀ ਦਸਿਆ ਗਿਆ ਹੈ,''ਇਹ ਉਨ੍ਹਾਂ ਦੇ ਕਮਾਂਡਿੰਗ ਅਧਿਕਾਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਬਾਹਰ ਕਰਦੇ ਹਨ ਜਾਂ ਨਹੀਂ। ਭਾਵੇਂ ਕਿ ਜੇ ਕੋਈ ਵੀ ਕਲਾਸ ਏ ਦਾ ਨਸ਼ੀਲਾ ਪਦਾਰਥ ਲੈਂਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਰਖ਼ਾਸਤ ਕੀਤੇ ਜਾਣ ਦੀ ਸੰਭਾਵਨਾ ਰਹਿੰਦੀ ਹੈ।'' ਰੀਪੋਰਟ ਮੁਤਾਬਕ,''ਹਰ ਕੋਈ ਹੈਰਾਨ ਹੈ। ਉਹ ਕਿਸ ਤਰ੍ਹਾਂ ਸੁਰਖੀਆਂ ਵਿਚ ਆਏ ਸਨ ਅਤੇ ਹੁਣ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'' ਲਾਲ ਉਨ੍ਹਾਂ ਫ਼ੌਜੀਆਂ ਵਿਚ ਸ਼ਾਮਲ ਹਨ ਜੋ ਵਿੰਡਸਰ ਦੀ ਵਿਕਟੋਰੀਆ ਬੈਰਕ ਵਿਚ ਪ੍ਰੀਖਣ ਦੌਰਾਨ ਅਸਫ਼ਲ ਰਹੇ।             (ਪੀ.ਟੀ.ਆਈ)