ਔਰਤ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਪਰਚਾ ਦਰਜ
ਦਰਬਾਰ ਸਾਹਿਬ ਪ੍ਰਕਰਮਾ ਵਿਚ ਦੁਖ ਭੰਜਨੀ ਬੇਰੀ ਕਮਰਾ ਨੰਬਰ 5 ਵਿਚ ਅਖੰਡ ਪਾਠ ਸਾਹਿਬ ਚਲ ਰਹੇ ਸਨ ਤੇ ਅਚਾਨਕ ਇਕ ਔਰਤ ਕਮਰੇ........
Accused Bimala
ਅੰਮ੍ਰਿਤਸਰ : ਦਰਬਾਰ ਸਾਹਿਬ ਪ੍ਰਕਰਮਾ ਵਿਚ ਦੁਖ ਭੰਜਨੀ ਬੇਰੀ ਕਮਰਾ ਨੰਬਰ 5 ਵਿਚ ਅਖੰਡ ਪਾਠ ਸਾਹਿਬ ਚਲ ਰਹੇ ਸਨ ਤੇ ਅਚਾਨਕ ਇਕ ਔਰਤ ਕਮਰੇ ਵਿਚ ਦਾਖ਼ਲ ਹੋਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਾ ਖਿੱੱਚ ਕੇ ਬੇਅਦਬੀ ਕਰਨ ਲੱਗੀ ਤਾਂ ਉਸ ਵਕਤ ਡਿਉਟੀ ਦੀ ਅਦਲਾ ਬਦਲੀ ਕਰ ਰਹੇ ਗ੍ਰੰਥੀ ਸਿੰਘਾਂ ਮਨਜੀਤ ਸਿੰਘ ਤੇ ਬਿਕਰਮਜੀਤ ਸਿੰਘ ਨੇ ਉਸ ਔਰਤ ਨੂੰ ਫੜ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ।
ਪੁੱਛਗਿਛ ਦੌਰਾਨ ਪਤਾ ਲੱਗਾ ਕਿ ਔਰਤ ਦਾ ਨਾਮ ਬਿਮਲਾ ਹੈ ਅਤੇ ਉਹ ਗਲੀ ਨੰਬਰ 11, ਮਾਕੋਵਾਲ ਨਿਉ ਗਗਨ ਨਗਰ, ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।