HSGPC ਦੇ ਗਠਨ ਲਈ ਨੋਟੀਫ਼ਿਕੇਸ਼ਨ ਜਾਰੀ, 41 ਮੈਂਬਰੀ ਐਡਹਾਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰੇਗੀ ਸਰਕਾਰ
41 ਮੈਂਬਰੀ ਐਡਹਾਕ ਕਮੇਟੀ ਦੇ ਅਹੁਦੇਦਾਰਾਂ ਦੀ 18 ਮਹੀਨੇ ਲਈ ਚੋਣ ਕਰੇਗੀ ਸਰਕਾਰ
ਚੰਡੀਗੜ੍ਹ (ਭੁੱਲਰ) : ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਬਣਨ ਵਾਲੀ ਹਰਿਆਦਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਹਰਿਆਣਾ ਸਰਕਾਰ ਵਲੋਂ ਨੋਟੀਫ਼ਿਕੇਸ਼ਲ ਜਾਰੀ ਕਰ ਦਿਤਾ ਗਿਆ ਹੈ। ਇਹ ਨੋਟੀਫ਼ਿਕੇਸ਼ ਕੋਰਟ ਦੇ ਫ਼ੈਸਲੇ ਅਨੁਸਾਰ 2014 ’ਚ ਬਣੇ ਐਕਟਟ ’ਚ ਸੋਧ ਕਰ ਕੇ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਪੱਕੇ ਪ੍ਰਬੰਧ ਤਕ 18 ਮਾਹਨੇ ਦੇ ਸਮੇਂ ਲਈ 41 ਮੈਂਬਰੀ ਐਡਹਾਕ ਕਮੇਟੀ ਤੇ ਅਹੁਦੇਕਾਰ ਚੁਣੇ ਜਾਣਗੇ।
ਇਸ ਦੀ ਚੋਣ ਹਰਿਆਣਾ ਸਰਕਾਰ ਵਲੋਂ ਹੀ ਹੋਵੇਗੀ। ਨੋਟੀਫ਼ਿਕੇਸ਼ਨ ਮੁਤਾਬਕ ਇਸ ਦੀ ਮਿਆਦ 18 ਮਹੀਨੇ ਹੋਰ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਐਡਹਾਕ ਕਮੇਟੀ ਦੇ ਗਠਨ ਤੋਂ ਬਾਅਦ ਹਰਿਆਣਾ ਗੁਰਦਵਾਰਾ ਚੋਣ ਕਮਿਸ਼ਨ ਗਠਿਤ ਕਰੇਗੀ ਅਤੇ ਇਸ ਤੋਂ ਬਾਅਦ ਵਾਰਡਬੰਦੀ ਤੇ ਵੋਟਾਂ ਬਣਾਉਣ ਕਾ ਕੰਮ ਕਮਿਸ਼ਨ ਕਰੇਗਾ। ਐਡਹਾਕ ਕਮੇਟੀ ਤੋਂ ਬਾਅਦ ਜਦੋਂ ਚੋਣਾਂ ਹੋ ਗਈਆਂ ਤਾਂ ਸਰਕਾਰ ਕਮੇਟੀ ਦਾ ਪ੍ਰਬੰਧ ਚੁਣੇ ਹੋਏ ਮੈਂਬਰਾਂ ਹਵਾਲੇ ਕਰ ਦੇਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਰਜੀਤ ਸਿੰਘ ਚੀਮਾ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਅਸਿੱਧੇ ਤੌਰ ਉਪਰ ਕਮੇਟੀ ’ਤੇ ਹਰਿਆਣਾ ਸਰਕਾਰ ਦਾ ਕਬਜ਼ਾ ਹੋ ਗਿਆ ਹੈ। ਕਮੇਟੀ ਦੇ ਐਡਹਾਕ ਕਮੇਟੀ ਪ੍ਰਧਾਨ ਵਜੋਂ ਕੰਮ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਨੋਟੀਫ਼ਿਕੇਸ਼ਨ ’ਚ ਕੋਈ ਨਵੀਂ ਗੱਲ ਨਹੀਂ ਅਤੇ ਪਹਿਲਾਂ ਵੀ 2014 ਦੇ ਐਕਟ ’ਚ ਐਡਹਾਕ ਕਮੇਟੀ ਬਣਾਉਣ ਦਾ ਇਸੇ ਤਰ੍ਹਾਂ ਸਰਕਾਰ ਨੂੰ ਅਧਿਕਾਰ ਸੀ ਪਰ ਕਮੇਟੀ ਬਣਾਉਣ ਤੋਂ ਬਾਅਦ ਸਰਕਾਰ ਨੇ ਕਦੇ ਕਮੇਟੀ ਦੇ ਕੰਮ ਵਿਚ ਦਖ਼ਲ ਨਹੀਂ ਦਿਤਾ।