ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਮੁਕਤ ਫ਼ੌਜੀ ਦੀ ਸਾਈਕਲ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਜਿਥੇ ਵੱਖ ਵੱਖ ਸੰਸਥਾਵਾਂ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਸਜਾ ਕੇ ਗੁਰੂ ਨਾਨਕ ਦੀ ਬਾਣੀ

Bicycle tour of retired army dedicated to Baba Nanak's Prakash Purab

ਪਟਿਆਲਾ  (ਰਾਓਵਰਿੰਦਰ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਜਿਥੇ ਵੱਖ ਵੱਖ ਸੰਸਥਾਵਾਂ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਸਜਾ ਕੇ ਗੁਰੂ ਨਾਨਕ ਦੀ ਬਾਣੀ ਅਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿਤਾ ਜਾ ਰਿਹਾ ਹੈ, ਉਥੇ ਹੀ ਸਮਾਣਾ ਦੇ ਰਹਿਣ ਵਾਲੇ ਸੇਵਾ ਮੁਕਤ ਫ਼ੌਜੀ ਭਾਈ ਮਲਕੀਤ ਸਿੰਘ ਅਪਣੇ ਸਾਈਕਲ 'ਤੇ ਸਵਾਰ ਹੋ ਕੇ ਗੁਰੂ ਨਾਨਕ ਦੀ ਸਿਖਿਆ ਨੂੰ ਪਿੰਡ ਪਿੰਡ ਘੁੰਮ ਕੇ ਪਹੁੰਚਾ ਰਹੇ ਹਨ। ਅਪਣੇ ਸ਼ਹਿਰ ਸਮਾਣਾ ਤੋਂ ਚਲ ਕੇ ਮਲਕੀਤ ਸਿੰਘ ਅੱਜ ਪਟਿਆਲਾ ਪੁੱਜੇ ਜਿਥੇ ਉਨ੍ਹਾਂ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ ਕੁੱਝ ਸਮਾਂ ਠਹਿਰਾ ਕਰਦਿਆਂ ਅਪਣੇ ਵਿਚਾਰ ਸਾਂਝੇ ਕੀਤੇ।

ਭਾਈ ਮਲਕੀਤ ਸਿੰਘ ਨੇ ਦਸਿਆ ਕਿ ਫ਼ੌਜ ਵਿਚ ਅਪਣੀ ਪੂਰੀ ਸੇਵਾ ਦੇਣ ਤੋਂ ਬਾਅਦ ਜਦੋਂ ਉਹ ਸੇਵਾ ਮੁਕਤ ਹੋਏ ਤਾਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਜਿਵੇਂ ਨਸ਼ਾ, ਪ੍ਰਦੂਸ਼ਣ ਅਤੇ ਭਰੂਣ ਹਤਿਆ ਦੇ ਲਗਾਤਾਰ ਵਧਣ ਕਾਰਨ ਕਾਫ਼ੀ ਚਿੰਤਤ ਹਨ, ਇਸ ਲਈ ਉਨ੍ਹਾਂ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਪਣੀ ਸਾਈਕਲ ਯਾਤਰਾ ਦਾ ਆਰੰਭ 7 ਦਿਨ ਪਹਿਲਾਂ ਕੀਤਾ। ਪਟਿਆਲਾ ਪਹੁੰਚੇ ਭਾਈ ਮਲਕੀਤ ਸਿੰਘ ਦਾ ਉਨ੍ਹਾਂ ਦੇ ਪੁਰਾਣੇ ਫ਼ੌਜੀ ਸਾਥੀ ਬਾਬੂ ਸਿੰਘ ਵਲੋਂ ਭਰਵਾਂ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਅਪਣੇ ਪੁਰਾਣੇ ਦੋਸਤ ਨੂੰ ਇਸ ਸਾਈਕਲ ਯਾਤਰਾ ਲਈ ਸ਼ੁਭਕਾਮਨਾਵਾਂ ਦਿਤੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।