ਫਿਰੋਜ਼ਪੁਰ 'ਚ ਗੁਟਕਾ ਸਾਹਿਬ ਦੇ ਅੰਗਾਂ ਦੇ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ

Sacrilege of Gutka Sahib in Ferozpur

ਫਿਰੋਜ਼ਪੁਰ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਜਿਸ ਵਿਚ ਸਾਫ਼ ਦਰਸਾਇਆ ਗਿਆ ਹੈ ਕਿ ਕਿਸੀ ਵੀ ਧਰਮ ਗਰੰਥ ਜਾਂ ਪੁਸਤਕ ਦੀ ਬੇਅਦਬੀ ਕਰਨ ਵਾਲਾ ਉਮਰ ਕੈਦ ਦੀ ਸਜ਼ਾ ਦਾ ਭਾਗੀਦਾਰ ਹੋਵੇਗਾ। ਅਜਿਹੇ ਵਿਚ ਹੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।

ਜਿਥੇ ਗੁਟਕਾ ਸਾਹਿਬ ਦੇ ਅੰਗ ਇਕ ਸਕੂਲ 'ਗੁਰੂਨਾਨਕ ਨਗਰੀ' ਦੇ ਬਾਹਰ ਅਲਗ ਹੋਏ ਪਾਏ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੀ ਸਿੱਖ ਜਥੇਬੰਦੀ ਦੇ ਮੈਂਬਰਾਂ ਨੇ ਗੁਰਦਿੱਤ ਸਿੰਘ ਦੇ ਘਰ ਛਾਪੇਮਾਰੀ ਕੀਤੀ। ਜਿਸ ਗੁਟਕਾ ਸਾਹਿਬ ਵਿਚੋਂ ਅੰਗ ਅਲੱਗ ਕੀਤੇ ਗਏ ਸੀ ਉਹ ਗ੍ਰੰਥੀ ਦੇ ਘਰ ਦੀ ਰਸੋਈ ਵਿਚੋਂ ਬਰਾਮਦ ਕੀਤੇ ਗਏ ਹਨ। ਐੱਸਐਚਓ ਜਸਵੀਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਟਕਾ ਸਾਹਿਬ ਦੇ ਅੰਗਾਂ ਦੇ ਵਿਚ ਇਕ ਬੱਚੇ ਦੀ ਦੁਪਹਿਰ ਦੀ ਰੋਟੀ ਲਪੇਟ ਕਿ ਪਾਈ ਹੋਈ ਸੀ।

ਧਿਆਨ ਦੇਣ ਯੋਗ ਹੈ ਕਿ ਜਿਸ ਬੱਚੇ ਦੀ ਮਾਂ (ਨਿਮਰਤ ਕੌਰ) ਨੇ ਇਹ ਬੇਅਦਬੀ ਨੂੰ ਅੰਜਾਮ ਦਿੱਤਾ ਹੈ ਉਸਦਾ ਪਤੀ (ਗੁਰਦਿੱਤ ਸਿੰਘ) ਨਜ਼ਦੀਕ ਹੀ ਇਕ ਗੁਰੂਦੁਆਰਾ ਸਾਹਿਬ ਦਾ ਗ੍ਰੰਥੀ ਹੈ। ਉਨ੍ਹਾਂ ਦੱਸਿਆ ਕਿ ਗੁਟਕਾ ਸਾਹਿਬ ਵਿੱਚੋਂ ਕਰੀਬ 30 ਤੋਂ 35 ਅੰਗ ਅਲੱਗ ਹੋਏ ਪਾਏ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਇਹ ਕਾਰਾ ਕਾਫੀ ਦਿਨਾਂ ਤੋਂ ਕੀਤਾ ਜਾ ਰਿਹਾ ਸੀ। ਇਸ ਘਟਨਾ ਬਾਰੇ ਜਦੋਂ ਨਿਮਰਤ ਕੌਰ ਕੋਲੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਹ ਅਨਪੜ੍ਹ ਹੈ ਅਤੇ ਉਸਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਹ ਗੁਟਕਾ ਸਾਹਿਬ ਹੈ।