Panthak News: ਰਾਜ ਭਾਗ ਮਾਣਦਿਆਂ ਇਕੱਠੇ ਦੁੱਧ ਮਲਾਈਆਂ ਖਾਣ ਵਾਲੇ ਅਕਾਲੀ ਆਗੂਆਂ ਨੂੰ ਜਥੇਦਾਰ ਘੱਟੋ ਘੱਟ 10 ਸਾਲ ਤਕ ਸੰਨਿਆਸ ਦੇਣ : ਭੱਠਲ
Panthak News: ਇਨ੍ਹਾਂ ਦੀ ਹੁਣ ਹਾਲਤ ‘ਨੋ ਮਣ ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਾਲੀ ਹੋ ਗਈ ਹੈ।
'Jathedar' to give retirement to Akali leaders for at least 10 years Rajinder Kaur Bhathal: ਅਕਾਲੀ ਦਲ ਦੀ ਧੜੇਬੰਦਕ ਲੜਾਈ ਅਤੇ ਅਕਾਲ ਤਖ਼ਤ ਸਾਹਿਬ ਉਪਰ ਜਾ ਕੇ ਬਾਗ਼ੀ ਧੜੇ ਦੇ ਆਗੂਆਂ ਵਲੋਂ ਮਾਫ਼ੀ ਮੰਗਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੱਤਾ ਖੁਸ ਜਾਣ ਬਾਅਦ ਹੁਣ ਬਾਗ਼ੀ ਅਕਾਲੀ ਆਗੂ ਅਕਾਲ ਤਖ਼ਤ ਉਪਰ ਜਾ ਕੇ ਮਾਫ਼ੀ ਮੰਗਣ ਦਾ ਢਕਵੰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਇਹ ਮਿਲ ਕੇ ਸਾਰੇ ਇਕੱਠੇ ਫ਼ੈਸਲੇ ਲੈਂਦੇ ਰਹੇ ਹਨ। ਇਨ੍ਹਾਂ ਦੀ ਹੁਣ ਹਾਲਤ ‘ਨੋ ਮਣ ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਾਲੀ ਹੋ ਗਈ ਹੈ।
ਇਹ ਵੀ ਪੜ੍ਹੋ: Kangana Ranaut Controversy: ਕੰਗਨਾ ਰਨੌਤ ਨੂੰ ਰੋਕਣ ਦੀ ਬਜਾਏ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਕੇ ਸਰਕਾਰ ਨੇ ਖੁੰਦਕ ਕੱਢੀ : ਸਰਨਾ
ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਰਾਜ ਭਾਗ ਮਾਨਣ ਵੇਲੇ ਮਿਲ ਕੇ ਦੁੱਧ ਮਲਾਈਆਂ ਛਕਣ ਵਾਲੇ ਬਾਦਲ ਦਲ ਦੇ ਸਾਰੇ ਆਗੂਆਂ ਨੂੰ ਉਹ ਘੱਟੋ ਘੱਟ ਦਸ ਸਾਲ ਤਕ ਦਾ ਸੰਨਿਆਸ ਲੈਣ ਦਾ ਹੁਕਮ ਸੁਣਾਉਣ। ਭੱਠਲ ਨੇ ਕਿਹਾ ਕਿ ਵੋਟਾਂ ਲੈਣ ਲਈ ਸਾਰੇ ਹੀ ਮੁੱਖ ਅਕਾਲੀ ਆਗੂ ਸੌਦਾ ਸਾਧ ਦੇ ਡੇਰੇ ਵੀ ਜਾਂਦੇ ਰਹੇ ਹਨ ਅਤੇ ਬਾਅਦ ਵਿਚ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਦੇ ਮਾਮਲੇ ਵਿਚ ਸੱਭ ਬਰਾਬਰ ਦੇ ਭਾਗੀਦਾਰ ਹਨ।
ਇਹ ਵੀ ਪੜ੍ਹੋ: Amritpal Singh News: ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ, ਦਸ ਸ਼ਰਤਾਂ ਤੇ ਮਿਲੀ ਹੈ ਚਾਰ ਦਿਨਾਂ ਦੀ ਪੈਰੋਲ
ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਆਗੂ ਵੀ ਡੇਰੇ ’ਤੇ ਜਾਂਦੇ ਰਹੇ ਹਨ ਪਰ ਅਕਾਲੀ ਦਲ ਦਾ ਮਾਮਲਾ ਵਖਰਾ ਹੈ ਕਿਉਂਕਿ ਇਹ ਸਿੱਖ ਪੰਥ ਦੀ ਪਾਰਟੀ ਹੈ ਜਦਕਿ ਕਾਂਗਰਸ ਧਰਮ ਨਿਰਪੇਖ ਪਾਰਟੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਉਪਰ ਵੀ ਸਵਾਲ ਚੁਕਦੇ ਹੋਏ ਕਿਹਾ ਕਿ ਇਸ ਨੇ ਵੀ ਅਪਣੀ ਭੂਮਿਕਾ ਸਹੀ ਨਹੀਂ ਨਿਭਾਈ ਅਤੇ ਕੁੱਝ ਪ੍ਰਵਾਰਾਂ ਨੂੰ ਪਾਲਣ ਦਾ ਹੀ ਕੰਮ ਕੀਤਾ ਹੈ। ਧਾਰਮਕ ਪ੍ਰਚਾਰ ਵਿਚ ਕਮੇਟੀ ਪਛੜੀ ਹੀ ਰਹੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਸਿਆਸੀ ਹਿਤਾਂ ਲਈ ਕੀਤੀਆਂ ਵੱਡੀਆਂ ਗ਼ਲਤੀਆਂ ਕਾਰਨ ਅਕਾਲੀ ਦਲ ਹਾਸ਼ੀਏ ਉਪਰ ਗਿਆ ਹੈ। ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਅਕਾਲੀ ਲੀਡਰਸ਼ਿਪ ਨੇ ਮਿੱਟੀ ਵਿਚ ਰੋਲ ਦਿਤਾ ਹੈ ਅਤੇ ਹੁਣ ਕੁੱਝ ਆਗੂ ਬਾਗ਼ੀ ਹੋ ਕੇ ਅਕਾਲ ਤਖ਼ਤ ਨੂੰ ਵੀ ਮਾਫ਼ੀ ਦੇ ਨਾਂ ਹੇਠ ਅਪੀਲ ਕਰ ਕੇ ਸਿਆਸੀ ਹਿਤ ਸਾਧਣ ਤੁਰ ਪਏ ਹਨ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਗੰਭੀਰ ਨਾਲ ਵਿਚਾਰ ਕੇ ਫ਼ੈਸਲੇ ਲੈਣ ਦੀ ਅਪੀਲ ਕੀਤੀ ਹੈ।
(For more Punjabi news apart from 'Jathedar' to give retirement to Akali leaders for at least 10 years Rajinder Kaur Bhathal , stay tuned to Rozana Spokesman