ਸੋ ਦਰ ਤੇਰਾ ਕੇਹਾ - ਕਿਸਤ - 35

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਆਸਾ ਮਹਲਾ ੧ ਆਖਾ ਜੀਵਾ ਵਿਸਰੈ ਮਰਿ ਜਾਉ ।। ਆਖਣਿ ਅਉਖਾ ਸਾਚਾ ਨਾਉ ।।...

So Dar Tera Keha

ਅੱਗੇ .....

ਆਸਾ ਮਹਲਾ ੧
ਆਖਾ ਜੀਵਾ ਵਿਸਰੈ ਮਰਿ ਜਾਉ ।।
ਆਖਣਿ ਅਉਖਾ ਸਾਚਾ ਨਾਉ ।।

ਸਾਚੇ ਨਾਮ ਕੀ ਲਾਗੈ ਭੂਖ ।।
ਉਤੁ ਭੂਖੈ ਖਾਇ ਚਲੀਅਹਿ ਦੂਖ ।।੧।।

ਸੋ ਕਿਉ ਵਿਸਰੈ ਮੇਰੀ ਮਾਇ ।।
ਸਾਚਾ ਸਾਹਿਬੁ ਸਾਚੈ ਨਾਇ ।।੧।। ਰਹਾਉ ।।

ਸਾਚੇ ਨਾਮ ਕੀ ਤਿਲੁ ਵਡਿਆਈ।।
ਆਖਿ ਥਕੇ ਕੀਮਤਿ ਨਹੀ ਪਾਈ ।।

ਜੇ ਸਭਿ ਮਿਲ ਕੈ ਆਖਣਿ ਪਾਹਿ ।।
ਵਡਾ ਨ ਹੋਵੈ ਘਾਟਿ ਨ ਜਾਇ ।।੨।।

ਨਾ ਓਹੁ ਮਰੈ ਨ ਹੋਵੈ ਸੋਗੁ। ਦੇਦਾ ਰਹੈ ਨ ਚੁਕੈ ਭੋਗੁ ।।
ਗੁਣੁ ਏਹੋ ਹੋਰੁ ਨਾਹੀ ਕੋਇ ।।

ਨਾ ਕੋ ਹੋਆ ਨਾ ਕੋ ਹੋਇ ।।੩।।
ਜੇਵਡੁ ਆਪਿ ਤੇਵਡ ਤੇਰੀ ਦਾਤਿ ।।

ਜਿਨਿ ਦਿਨ ਕਰਿ ਕੈ ਕੀਤੀ ਰਾਤਿ ।।
ਖਸਮੁ ਵਿਸਾਰਹਿ ਤੇ ਕਮਜਾਤਿ ।।

ਨਾਨਕ ਨਾਵੈ ਬਾਝੁ ਸਨਾਤਿ ।।੪।।੩।।

ਸੋਦਰੁ' ਬਾਰੇ ਜਗਿਆਸੂਆਂ ਦੇ ਮਨ ਵਿਚ ਜਿਹੜੇ ਵੀ ਸਵਾਲ ਉਠਦੇ ਰਹੇ ਹਨ, ਬਾਬਾ ਨਾਨਕ ਉਨ੍ਹਾਂ ਦੇ ਜਵਾਬ ਬੜੇ ਸਪੱਸ਼ਟ ਤੇ ਦੋ-ਟੂਕ ਦੇ ਰਹੇ ਹਨ ਤੇ ਕਿਸੇ ਭੁਲੇਖੇ ਜਾਂ ਸ਼ੰਕੇ ਦੀ ਕੋਈ ਗੁੰਜਾਇਸ਼ ਨਹੀਂ ਛੱਡ ਰਹੇ। ਸਮੱਸਿਆ ਉਦੋਂ ਪੈਦਾ ਹੋ ਜਾਂਦੀ ਹੈ ਜਦੋਂ ਨਾਨਕ-ਬਾਣੀ ਦੀ ਵਿਆਖਿਆ ਕਰਨ ਵਾਲੇ, ਇਹ ਵੇਖਣੋਂ ਰਹਿ ਜਾਂਦੇ ਹਨ ਕਿ ਪ੍ਰਸ਼ਨ-ਉੱਤਰ ਨੂੰ ਧਾਰਮਕ-ਕਾਵਿ ਵਿਚ 'ਪੁੱਠੇ ਕਾਮੇ' ਲਾ ਕੇ ਨਹੀਂ ਲਿਖਿਆ ਜਾਂਦਾ ਤੇ ਅਰਥ ਕਰਨ ਲਗਿਆਂ ਪ੍ਰਸ਼ਨਾਂ ਉੱਤਰਾਂ ਨੂੰ ਨਿਖੇੜਨਾ ਜ਼ਰੂਰੀ ਹੁੰਦਾ ਹੈ ।

ਵਰਨਾ ਜੇ ਸਾਰੀ ਰਚਨਾ ਨੂੰ ਹੀ ਬਾਬੇ ਨਾਨਕ ਦਾ ਬਿਆਨ ਕਹਿ ਕੇ ਅਰਥ ਕਰਾਂਗੇ ਤਾਂ ਅਨਰਥ ਹੋ ਜਾਏਗਾ ਤੇ ਬਾਬੇ ਨਾਨਕ ਦੇ ਮੂੰਹ ਵਿਚ ਉਹ ਗੱਲਾਂ ਪੈ ਜਾਣਗੀਆਂ ਜਿਨ੍ਹਾਂ ਨੂੰ ਉਹ ਫ਼ਜ਼ੂਲ ਕਹਿ ਕੇ ਰੱਦ ਕਰਨ ਲਈ ਹੀ ਤਾਂ ਬਾਣੀ ਰੱਚ ਰਹੇ ਸਨ। ਅਰਥ ਕਰਨ ਤੋਂ ਪਹਿਲਾਂ ਇਹ ਜ਼ਰੂਰ ਵੇਖਣਾ ਪੈਂਦਾ ਹੈ ਕਿ ਕਾਵਿ-ਰਚਨਾ ਕਿਸ ਵਨਗੀ ਦੀ ਰਚਨਾ ਹੈ ਤੇ ਕਵੀ ਸਮੁੱਚੇ ਤੌਰ 'ਤੇ ਕੀ ਕਹਿਣ ਲਈ ਕਾਵਿ-ਰਚਨਾ ਕਰ ਰਿਹਾ ਹੈ।

ਚਲਦਾ...