ਇਸ ਦੇਸ਼ ਵਿਚ ਲੱਗੇ ‘ਰਾਈਸ ਏਟੀਐਮ’, ਲੌਕਡਾਊਨ ਦੌਰਾਨ ਇਸ ਤਰ੍ਹਾਂ ਮਿਲਦੇ ਹਨ ਮੁਫ਼ਤ ਚੌਲ

ਏਜੰਸੀ

ਕੋਰੋਨਾ ਵਾਇਰਸ ਦੇ ਕਹਿਰ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਵਿਚ ਲੌਕਡਾਊਨ ਲਗਾਇਆ ਗਿਆ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਵਿਚ ਲੌਕਡਾਊਨ ਲਗਾਇਆ ਗਿਆ ਹੈ। ਜਿਸ ਦੇ ਚਲਦਿਆਂ ਕਈ ਲੋਕਾਂ ਨੂੰ ਖਾਣੇ ਲਈ ਮੁਸ਼ਕਿਲ ਹੋ ਰਹੀ ਹੈ ਤੇ ਕਈ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਹੈ।

ਅਜਿਹੇ ਵਿਚ ਇਕ ਦੇਸ਼ ਨੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਕ ਅਨੋਖਾ ਤਰੀਕਾ ਲੱਭਿਆ ਹੈ। ਇਸ ਨਾਲ ਸਮਾਜਿਕ ਦੂਰੀ ਬਣੀ ਰਹੇਗੀ ਤੇ ਨਾਲ ਹੀ ਲੋਕਾਂ ਨੂੰ ਪੂਰੇ ਦਿਨ ਲਈ ਚਾਵਲ ਵੀ ਮਿਲ ਸਕਣਗੇ। 

ਇਸ ਦੇਸ਼ ਦਾ ਨਾਂਅ ਵਿਯਤਨਾਮ ਹੈ, ਜਿੱਥੇ ਲੌਕਡਾਊਨ ਦੌਰਾਨ ‘ਰਾਈਸ ਏਟੀਐਮ’ (ਚਾਵਲ ਦੇਣ ਵਾਲੀ ਮਸ਼ਨੀਆਂ ਲਗਾਈਆਂ ਗਈਆਂ ਹਨ, ਜਿਸ ਨਾਲ ਕੋਈ ਵੀ ਵਿਅਕਤੀ ਇਸ ਮਸ਼ੀਨ ਵਿਚੋਂ ਮੁਫਤ ਵਿਚ ਚਾਵਲ ਲੈ ਸਕਦਾ ਹੈ। ਇਹ ਏਟੀਐਮ 24 ਘੰਟੇ ਕੰਮ ਕਰਦਾ ਹੈ।

ਇਸ ਦੀ ਸ਼ੁਰੂਆਤ ਉੱਥੇ ਰਹਿਣ ਵਾਲੇ ਇਕ ਬਿਜਨਸਮੈਨ ਨੇ ਕੀਤੀ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਇੱਥੋਂ ਦੇ ਕਈ ਸ਼ਹਿਰਾਂ ਵਿਚ ਰਾਈਸ ਏਟੀਐਮ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।

ਦੱਸਿਆ ਜਾ ਰਿਹਾ ਹੈ ਕਿ ਵਿਯਤਨਾਮ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 262 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਕਿਸੇ ਵਿਅਕਤੀ ਦੀ ਹੁਣ ਤੱਕ ਮੌਤ ਨਹੀਂ ਹੋਈ ਹੈ। ਪਰ 31 ਮਾਰਚ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ।