786 ਸੀਰੀਜ ਅਤੇ ਟਰੈਕਟਰ ਵਾਲਾ 5 ਰੁਪਏ ਦਾ ਪੁਰਾਣਾ ਨੋਟ ਤੁਹਾਨੂੰ ਕਰ ਦੇਵੇਗਾ ਮਾਲਾਮਾਲ !

ਸਪੋਕਸਮੈਨ ਸਮਾਚਾਰ ਸੇਵਾ

ਇਸ ਤੋਂ ਪਹਿਲਾਂ ਪੁਰਾਣੇ ਸਿੱਕਿਆ ਦਾ ਨਿਲਾਮੀ ਵਿਚ ਕਰੋੜਾ ਰੁਪਏ ਦੀ ਬੋਲੀ ਲੱਗ ਚੁੱਕੀ ਹੈ।

File Photo

ਨਵੀਂ ਦਿੱਲੀ : 5 ਰੁਪਏ ਦਾ ਪੁਰਾਣਾ ਨੋਟ ਹੁਣ ਤੁਹਾਨੂੰ ਲੱਖਾਪਤੀ ਬਣਾ ਸਕਦਾ ਹੈ ਪਰ ਉਸ ਫੋਟੋ 'ਤੇ 786 ਸੀਰੀਜ ਵਾਲਾ ਨੰਬਰ ਅਤੇ ਖੇਤ ਵਿਚ ਹੱਲ ਚਲਾ ਰਹੇ ਟਰੈਕਟਰ ਦੀ ਤਸਵੀਰ ਹੋਣੀ ਚਾਹੀਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਨੋਟ ਦੀ ਆਨਲਾਈਨ ਨੀਲਾਮੀ ਕਰ ਤੁਸੀ ਮਾਲਾਮਾਲ ਹੋ ਸਕਦੇ ਹੋ। ਕੁੱਝ ਆਨਲਾਈਨ ਪਾਰਟਲ 'ਤੇ ਅਜਿਹੀ ਸਹੂਲਤਾ ਹਨ। ਪੁਰਾਣੇ ਨੋਟਾਂ ਦੀ ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਬਹੁਤ ਅਸਾਨ ਹੈ।

ਇਸ ਤੋਂ ਪਹਿਲਾਂ ਪੁਰਾਣੇ ਸਿੱਕਿਆ ਦਾ ਨਿਲਾਮੀ ਵਿਚ ਕਰੋੜਾ ਰੁਪਏ ਦੀ ਬੋਲੀ ਲੱਗ ਚੁੱਕੀ ਹੈ। ਆਨਲਾਈਨ ਪੋਰਟਲ ਰਾਹੀਂ ਲੋਕਾਂ ਨੇ ਪੁਰਾਣੇ ਸਿੱਕੇ ਨਿਲਾਮ ਕਰਕੇ ਖੂਬ ਪੈਸਾ ਕਮਾਇਆ ਹੈ।

ਰਿਪੋਰਟਾ ਮੁਤਾਬਕ ਈਬੇ ਵਰਗੀ ਵੈਬਸਾਇਟ 'ਤੇ ਪੁਰਾਣੇ ਨੋਟਾਂ ਦੀ ਨਿਲਾਮੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸੱਭ ਤੋਂ ਪਹਿਲਾਂ ਨੋਟ ਦੀ ਸਾਫ਼-ਸੁਥਰੀ ਫੋਟੋ ਲਉ ਅਤੇ ਵੈੱਬਸਾਇਟ 'ਤੇ ਅਪਲੋਡ ਕਰੋ।

ਫੋਟੋ ਅਪਲੋਡ ਕਰਨ ਤੋਂ ਬਾਅਦ ਨੋਟ ਦੇ ਨਿਲਾਮ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਧਿਆਨ ਰਹੇ ਕਿ ਜਿਸ ਵੈੱਬਸਾਇਟ 'ਤੇ ਨੋਟ ਦੀ ਫੋਟੋ ਅਪਲੋਡ ਕਰ ਰਹੇ ਹੋ ਉਹ ਭਰੋਸੇਯੋਗ ਹੋਣੀ ਚਾਹੀਦੀ ਹੈ। ਕਿਸੇ ਵੀ ਅਣਜਾਣ ਵੈੱਬਸਾਈਟ ਤੇ ਭਰੋਸਾ ਨਾਂ ਕਰੋ।