ਜਾਣੋ 1 Instagram ਪੋਸਟ ਜ਼ਰੀਏ ਕਿੰਨਾ ਕਮਾਉਂਦੇ ਹਨ ਬਾਲੀਵੁੱਡ ਸਿਤਾਰੇ
Published : Dec 11, 2019, 4:08 pm IST
Updated : Dec 11, 2019, 4:08 pm IST
SHARE ARTICLE
Priyanka Chopra and Alia Bhatt
Priyanka Chopra and Alia Bhatt

ਬਾਲੀਵੁੱਡ ਦੇ ਸਿਤਾਰਿਆਂ ਲਈ ਫਿਲਮਾਂ ਅਤੇ ਵਿਗਿਆਪਨ ਹੀ ਉਹਨਾਂ ਦੀ ਕਮਾਈ ਦਾ ਮੁੱਖ ਜ਼ਰੀਆ ਹੈ

ਨਵੀਂ ਦਿੱਲੀ: ਬਾਲੀਵੁੱਡ ਦੇ ਸਿਤਾਰਿਆਂ ਲਈ ਫਿਲਮਾਂ ਅਤੇ ਵਿਗਿਆਪਨ ਹੀ ਉਹਨਾਂ ਦੀ ਕਮਾਈ ਦਾ ਮੁੱਖ ਜ਼ਰੀਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੀ ਸਿਤਾਰੀਆਂ ਦੀ ਆਮਦਨ ਦਾ ਸਰੋਤ ਬਣ ਚੁੱਕਿਆ ਹੈ। ਸਿਤਾਰੇ ਅਪਣੀ ਇਕ ਇੰਸਟਾਗ੍ਰਾਮ ਪੋਸਟ ਲਈ ਲੱਖਾਂ ਰੁਪਏ ਚਾਰਜ ਕਰਦੇ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ ਮੈਨੇਜਮੈਂਟ ਕੰਪਨੀ ਨੇ ਇੰਸਟਾਗ੍ਰਾਮ ਰਿਚ ਲਿਸਟ 2019 ਜਾਰੀ ਕੀਤੀ ਹੈ।

Priyanka ChopraPriyanka Chopra

ਇਸ ਵਿਚ ਬਾਲੀਵੁੱਡ ਸਿਤਾਰਿਆਂ ਦੇ ਪ੍ਰਤੀ ਪੋਸਟ ਚਾਰਜ ਵੀ ਮੌਜੂਦ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੰਸਟਾਗ੍ਰਾਮ ਪੋਸਟ ਲਈ ਕਿਹੜਾ ਸਿਤਾਰਾ ਕਿੰਨੇ ਪੈਸੇ ਲੈਂਦਾ ਹੈ। ਗਲੋਬਲ ਆਈਕਨ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ 40 ਮਿਲੀਅਨ ਤੋਂ ਵੀ ਜ਼ਿਆਦਾ ਇੰਸਟਾਗ੍ਰਾਮ ਫੋਲੋਅਰਸ ਹਨ। ਉਹ ਇਕ ਪੋਸਟ ਲਈ ਲਗਭਗ 1.87 ਕਰੋੜ ਚਾਰਜ ਕਰਦੀ ਹੈ।

Amitabh Bachchan Amitabh Bachchan

ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਇਕ ਇੰਸਟਾਗ੍ਰਾਮ ਪੋਸਟ ਲਈ 40-50 ਲੱਖ ਰੁਪਏ ਚਾਰਜ ਕਰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਐਕਟਿਵ ਹੋ ਰਹੀ ਅਦਾਕਾਰਾ ਆਲੀਆ ਭੱਟ ਨਾ ਸਿਰਫ਼ ਇੰਸਟਾਗ੍ਰਾਮ ‘ਤੇ ਐਕਟਿਵ ਹੈ ਬਲਕਿ ਉਹਨਾਂ ਨੇ ਅਪਣਾ ਯੂ-ਟਿਊਬ ਚੈਨਲ ਵੀ ਲਾਂਚ ਕਰ ਦਿੱਤਾ ਹੈ।

Alia BhattAlia Bhatt

ਆਲੀਆ ਇੰਸਟਾਗ੍ਰਾਮ ‘ਤੇ ਇਕ ਪੋਸਟ ਲਈ 1 ਕਰੋੜ ਰੁਪਏ ਚਾਰਜ ਕਰਦੀ ਹੈ। ਸ਼ਾਹਰੁਖ ਖ਼ਾਨ ਇਹਨੀਂ ਦਿਨੀਂ ਸੋਸ਼ਲ ਮੀਡੀਆ ਤੋਂ ਦੂਰ ਹੀ ਨਜ਼ਰ ਆ ਰਹੇ ਹਨ। ਸ਼ਾਹਰੁਖ ਅਪਣੀ ਇਕ ਇੰਸਟਾਗ੍ਰਾਮ ਪੋਸਟ ਲਈ 80 ਲੱਖ-1 ਕਰੋੜ ਚਾਰਜ ਕਰਦੇ ਹਨ।

Shahrukh khanShahrukh khan

ਸ਼ਾਹਿਦ ਅਪਣੀ ਫ਼ਿਲਮ ਕਬੀਰ ਸਿੰਘ ਨਾਲ ਕਾਫ਼ੀ ਮਸ਼ਹੂਰ ਹੋ ਗਏ ਹਨ। ਸ਼ਾਹਿਦ ਅਪਣੀ ਇਕ ਇੰਸਟਾਗ੍ਰਾਮ ਪੋਸਟ ਲਈ 20-30 ਲੱਖ ਰੁਪਏ ਲੈਂਦੇ ਹਨ। ਬਾਲੀਵੁੱਡ ਅਦਾਕਾਰਾ ਨੇਹਾ ਧੁਪੀਆ ਇਕ ਇੰਸਟਾਗ੍ਰਾਮ ਪੋਸਟ ਲਈ 1.5 ਲੱਖ ਰੁਪਏ ਚਾਰਜ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement