ਗਾਇਕਾ ਅਲਕਾ ਯਾਗਨਿਕ ਦੀ ਧੀ ਨੇ ਕਰਵਾਇਆ ਵਿਆਹ
Published : Dec 16, 2018, 5:06 pm IST
Updated : Dec 16, 2018, 5:06 pm IST
SHARE ARTICLE
Singer Alka Yagnik's daughter got married
Singer Alka Yagnik's daughter got married

ਬਾਲੀਵੁਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੀ ਧੀ ਸਾਇਸ਼ਾ ਕਪੂਰ ਨੇ ਅਪਣੇ ਮੰਗੇਤਰ ਅਮਿਤ ਦੇਸਾਈ ਨਾਲ ਵਿਆਹ ਕਰ ਲਿਆ ਹੈ। ਹਾਈ ਪ੍ਰੋਫਾਈਲ ਵਿਆਹਾਂ ਦੇ ਵਿਚ ਅਲਕਾ ਦੀ ...

ਮੁੰਬਈ (ਭਾਸ਼ਾ) :- ਬਾਲੀਵੁਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੀ ਧੀ ਸਾਇਸ਼ਾ ਕਪੂਰ ਨੇ ਅਪਣੇ ਮੰਗੇਤਰ ਅਮਿਤ ਦੇਸਾਈ ਨਾਲ ਵਿਆਹ ਕਰ ਲਿਆ ਹੈ। ਹਾਈ ਪ੍ਰੋਫਾਈਲ ਵਿਆਹਾਂ ਦੇ ਵਿਚ ਅਲਕਾ ਦੀ ਧੀ ਨੇ ਫੈਮਿਲੀ ਫੰਕ‍ਸ਼ਨ ਵਿਚ ਕਰੀਬੀ ਲੋਕਾਂ ਦੇ ਵਿਚ ਅਮਿਤ ਦੇਸਾਈ ਦੇ ਨਾਲ ਸੱਤ ਫੇਰੇ ਲਏ। 12 ਦਸੰਬਰ ਨੂੰ ਸਾਇਸ਼ਾ ਅਤੇ ਅਮਿਤ ਨੇ ਵੀ ਪ੍ਰਾਈਵੇਟ ਸੇਰੇਮਨੀ 'ਚ ਵਿਆਹ ਕੀਤਾ।

MarriageMarriage

ਦੱਸ ਦਈਏ ਇਸ ਦਿਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਆਨੰਦ ਪੀਰਾਮਲ ਨਾਲ ਅਤੇ ਕਾਮੈਡੀਅਨ - ਅਦਾਕਾਰ ਕਪਿਲ ਸ਼ਰਮਾ ਨੇ ਅਪਣੀ ਮੰਗੇਤਰ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ। ਅਲਕਾ ਯਾਗਨਿਕ ਨੇ ਅਪਣੇ ਇੰਸ‍ਟਾਗਰਾਮ ਅਕਾਉਂਟ 'ਤੇ ਧੀ ਦੇ ਵਿਆਹ ਦੀਆਂ ਤਸ‍ਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਵਿਚ ਉਨ੍ਹਾਂ ਦੀ ਧੀ ਸਾਇਸ਼ਾ ਰੈਡ ਲਹਿੰਗੇ ਵਿਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ, ਉਥੇ ਹੀ ਲਾੜੇ ਨੇ ਗੋਲ‍ਡਨ ਅਤੇ ਕਰੀਮ ਕਲਰ ਦੀ ਸ਼ੇਰਵਾਨੀ ਦੇ ਨਾਲ ਪਿੰਕ ਸਾਫਾ ਪਹਿਨਿਆ ਹੋਇਆ ਹੈ।

MarriageMarriage

ਸਾਇਸ਼ਾ ਦੇ ਵਿਆਹ ਦੀਆਂ ਰਸ‍ਮਾਂ ਵਿਚ 10 ਅਤੇ 11 ਦਸੰਬਰ ਨੂੰ ਸ਼ੁਰੂ ਹੋਈਆਂ। ਸਾਇਸ਼ਾ ਅਤੇ ਅਮਿਤ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ ਅਤੇ ਪਿਛਲੇ ਸਾਲ 25 ਦਸੰਬਰ ਨੂੰ ਦੋਵਾਂ ਨੇ ਕੁੜਮਾਈ ਕੀਤੀ ਸੀ। ਸਾਇਸ਼ਾ ਨੇ ਲੰਦਨ ਸਕੂਲ ਆਫ ਮਾਰਕੀਟਿੰਗ ਤੋਂ ਐਮਬੀਏ ਕੀਤਾ ਹੈ। ਮਾਂ ਅਲਕਾ ਤੋਂ ਸਿੰਗਿੰਗ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸਾਇਸ਼ਾ ਨੂੰ ਬਾਲੀਵੁਡ ਦੀ ਜਗ੍ਹਾ ਬਿਜਨਸ ਜ਼ਿਆਦਾ ਰਾਸ ਆਇਆ। ਦੱਸ ਦਈਏ ਕਿ ਅਲਕਾ ਯਾਗਨਿਕ ਅਤੇ ਬਿਜਨਸਮੈਨ ਨੀਰਜ ਕਪੂਰ ਨੇ 1989 ਵਿਚ ਵਿਆਹ ਕੀਤਾ ਸੀ।

MarriageMarriage

ਅਲਕਾ ਪਿਛਲੇ 26 ਸਾਲ ਤੋਂ ਅਪਣੇ ਪਤੀ ਨੀਰਜ ਤੋਂ ਵੱਖ ਰਹਿ ਰਹੀ ਹੈ। ਅਲਕਾ ਅਤੇ ਉਨ੍ਹਾਂ ਦੇ ਪਤੀ ਨੇ ਤਲਾਕ ਨਹੀਂ ਲਿਆ ਹੈ ਪਰ ਦੋਵੇਂ ਅਪਣੇ ਕੰਮ ਦੀ ਵਜ੍ਹਾ ਨਾਲ ਵੱਖ ਰਹਿ ਰਹੇ ਹਨ। ਸਗੋਂ ਦੋਵਾਂ ਨੇ ਕੰਮ ਨੂੰ ਲੈ ਕੇ ਅਜਿਹਾ ਕੀਤਾ ਹੋਇਆ ਹੈ। ਇਸ ਨਾਲ ਦੋਨਾਂ ਨੇ ਅਪਣੇ ਕੰਮ 'ਤੇ ਚੰਗਾ ਫੋਕਸ ਬਣਾਏ ਰੱਖਿਆ ਹੈ, ਉਥੇ ਹੀ ਇਕਲੌਤੀ ਔਲਾਦ ਸਾਇਸ਼ਾ ਮਾਂ ਅਲਕਾ ਦੇ ਨਾਲ ਹੀ ਰਹੀ ਹੈ।

Alka YagnikAlka Yagnik

ਧੀ ਦੇ ਵਿਆਹ ਵਿਚ ਦੋਨੋਂ ਪਤੀ - ਪਤ‍ਨੀ ਇਕੱਠੇ ਨਜ਼ਰ ਆਏ। ਅਲਕਾ ਨੇ ਬਾਲੀਵੁਡ ਵਿਚ ਇਕ ਤੋਂ ਇਕ ਮਸ਼ਹੂਰ ਗਾਣੇ ਗਾਏ ਹਨ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਹੈ। ਅਲਕਾ ਨੇ 80 ਦੇ ਦਸ਼ਕ ਤੋਂ ਬਾਲੀਵੁਡ ਵਿਚ ਗਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਗਾਇਕ ਉਦਿਤ ਨਰਾਇਣ ਅਤੇ ਕੁਮਾਰ ਸਾਨੂ ਨਾਲ ਸੱਭ ਤੋਂ ਜ਼ਿਆਦਾ ਰੋਮਾਂਟਿਕ ਗੀਤ ਗਾਏ ਹਨ।

Alka YagnikAlka Yagnik

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement