
ਕੇਰਲ ਪੁਲਿਸ ਵਿਵਾਦਾਂ ਵਿਚ ਰਹਿਣ ਵਾਲੀ ਸਾਊਥ ਇੰਡੀਅਨ ਅਦਾਕਾਰਾ ਲੀਨਾ ਮਾਰੀਆ ਪੌਲ......
ਕੋਚੀ (ਭਾਸ਼ਾ): ਕੇਰਲ ਪੁਲਿਸ ਵਿਵਾਦਾਂ ਵਿਚ ਰਹਿਣ ਵਾਲੀ ਸਾਊਥ ਇੰਡੀਅਨ ਅਦਾਕਾਰਾ ਲੀਨਾ ਮਾਰੀਆ ਪੌਲ ਦੇ ਬਿਊਟੀ ਪਾਰਲਰ ਉਤੇ ਦੋ ਲੋਕਾਂ ਦੁਆਰਾ ਕਥਿਤ ਤੌਰ ਉਤੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਵਿਚ ਅੰਡਰਵਰਲਡ ਡਾਨ ਰਵੀ ਪੁਜਾਰਾ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਵਿਚ, ਅਦਾਕਾਰਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਤੋਂ ਪੈਸੇ ਮੰਗਣ ਲਈ ਚਾਰ ਇੰਟਰਨੈਟ ਕਾਲਾਂ ਆਈਆਂ ਸਨ। ਪੁਲਿਸ ਨੇ ਦੱਸਿਆ ਸੀ ਕਿ ਪੂਰੇ ਚਿਹਰੇ ਉਤੇ ਹੈਲਮਟ ਪਾਕੇ ਵਿਅਕਤੀ ਸ਼ਨਿਚਵਾਰ ਦੁਪਹਿਰ ਕਰੀਬ ਤਿੰਨ ਵਜੇ ਪਨਮਪਿੱਲੀ ਨਗਰ ਵਿਚ ਪਾਰਲਰ ਉਤੇ ਆਏ।
Leena Maria Paul
ਉਨ੍ਹਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਦੋਨਾਂ ਆਦਮੀਆਂ ਨੇ ਇਕ ਏ-4 ਸਾਈਜ ਪੇਪਰ ਛੱਡਿਆ ਸੀ ਜਿਸ ਉਤੇ ਦੋਨੋ ਪਾਸੇ ਰਵੀ ਪੁਜਾਰਾ ਲਿਖਿਆ ਸੀ। ਅਸੀਂ ਸਾਰਿਆਂ ਪਾਸਿਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’ ਅਦਾਕਾਰਾ ਨੇ ਦੱਸਿਆ, ‘‘ਮੈਨੂੰ ਪਿਛਲੇ ਇਕ ਮਹੀਨੇ ਵਿਚ ਲੋਕਾਂ ਦੀਆਂ ਚਾਰ ਇੰਟਰਨੈਟ ਕਾਲਾਂ ਆਈਆਂ ਜਿਨ੍ਹਾਂ ਨੇ ਰਵੀ ਪੁਜਾਰਾ ਗਰੋਹ ਦੇ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਸਾਰਿਆਂ ਨੇ ਵੱਖ-ਵੱਖ ਨਕਦੀ ਦੀ ਮੰਗ ਕੀਤੀ।’’
Leena Maria Paul
ਉਨ੍ਹਾਂ ਨੇ ਦੱਸਿਆ ਕਿ ਉਹ ਮਾਮਲੇ ਵਿਚ ਜਾਂਚ ਅਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਕੇਰਲ ਹਾਈਕੋਰਟ ਦਾ ਦਰਵਾਜਾ ਖੜਕਾਂਵੇਗੀ। ਪੁਲਿਸ ਇਲਾਕੇ ਦਾ ਸੀਸੀਟੀਵੀ ਫੁਟੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਸ਼ੱਕ ਹੈ ਕਿ ਇਸਤੇਮਾਲ ਕੀਤਾ ਗਿਆ ਹਥਿਆਰ ਪਿਸਟਲ ਸੀ।’’