ਸ਼ੋਅ ਦੇ ਤੀਜੇ ਦਿਨ ਹੀ ਘਰ ਛੱਡ ਕੇ ਜਾਣਾ ਚਾਹੁੰਦੇ ਹਨ ਸ੍ਰੀਸੰਤ
Published : Sep 19, 2018, 5:44 pm IST
Updated : Sep 19, 2018, 5:44 pm IST
SHARE ARTICLE
Too early for Sreesanth to be a rebel
Too early for Sreesanth to be a rebel

ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬਾਸ 12' ਨੂੰ ਸ਼ੁਰੂ ਹੋਏ ਤਿੰਨ ਦਿਨ ਹੋ ਚੁਕੇ ਹਨ ਅਤੇ ਇਸ ਘਰ 'ਚ ਲੜਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਟਾਰ ਹੋਣ ਜਾਂ ਉਨ੍ਹਾਂ...

ਮੁੰਬਈ : ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬਾਸ 12' ਨੂੰ ਸ਼ੁਰੂ ਹੋਏ ਤਿੰਨ ਦਿਨ ਹੋ ਚੁਕੇ ਹਨ ਅਤੇ ਇਸ ਘਰ 'ਚ ਲੜਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਟਾਰ ਹੋਣ ਜਾਂ ਉਨ੍ਹਾਂ ਦੇ ਫੈਨਜ਼, ਇਸ ਸ਼ੋਅ 'ਚ ਆ ਕੇ ਸਾਰੇ ਇੱਕੋ ਜਿਹੇ ਹੋ ਜਾਂਦੇ ਹਨ। ਪਿਛਲੇ ਸੀਜ਼ਨ 'ਚ ਵਿਕਾਸ ਗੁਪਤਾ ਕਈ ਵਾਰ 'ਬਿੱਗ ਬਾਸ' ਦਾ ਘਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਸੀ। ਹੁਣ ਭਾਰਤੀ ਟੀਮ ਦੇ ਗੇਂਦਬਾਜ਼ ਸ੍ਰੀਸੰਤ 'ਬਿੱਗ ਬਾਸ 12' 'ਚ ਕੁਝ ਅਜਿਹਾ ਹੀ ਕਰਨ ਦੀ ਧਮਕੀ ਦੇ ਚੁੱਕਿਆ ਹੈ।

SreesanthSreesanth

ਬਿੱਗ ਬਾਸ ਸੀਜ਼ਨ 12 'ਚ ਸ਼੍ਰੀਸੰਤ ਘਰ 'ਚ ਦੋ ਦਿਨ ਵੀ ਠੀਕ ਤਰ੍ਹਾਂ ਨਹੀਂ ਕੱਟ ਸਕੇ ਅਤੇ ਉਹ 'ਬਿੱਗ ਬਾਸ' ਦੇ ਘਰ ਨੂੰ ਛੱਡ ਕੇ ਜਾਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਹਾਲ ਹੀ 'ਚ 'ਬਿੱਗ ਬੌਸ' ਦੇ ਕੰਟੈਸਟੈਂਟਸ ਨੂੰ ਮਿਲੇ ਕੰਮ 'ਪ੍ਰੈਸ ਕਾਨਫਰੰਸ' ਨੂੰ ਉਹ ਪੂਰਾ ਨਹੀਂ ਕਰ ਸਕੇ। ਇਸੇ ਟਾਸਕ 'ਚ ਸ਼੍ਰੀਸੰਤ ਤੇ ਖਾਨ ਸਿਸਟਰਸ 'ਚ ਕੁਝ ਅਣਬਣ ਹੋ ਗਈ। ਇਸ ਤੋਂ ਬਾਅਦ ਸ਼੍ਰੀਸੰਤ ਨੇ ਤਾਂ ਸੋਮੀ ਖਾਨ ਦੀ ਪਰਵਰਿਸ਼ 'ਤੇ ਹੀ ਸਵਾਲ ਚੁੱਕ ਦਿਤਾ। ਹਾਲ ਹੀ 'ਚ ਟਵਿਟਰ 'ਤੇ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ 'ਚ ਸ਼੍ਰੀਸੰਤ ਤੇ ਸੋਮੀ ਖਾਨ ਦੀ ਲੜਾਈ ਹੋ ਰਹੀ ਹੈ।

Bigg Boss 12Bigg Boss 12

ਲੜਾਈ 'ਚ ਹੀ ਸ਼੍ਰੀਸੰਤ ਦੇ ਮੂੰਹੋਂ ਪਰਵਰਿਸ਼ ਵਾਲੀ ਗੱਲ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਕਰਨਵੀਰ ਵੋਹਰਾ, ਦੀਪਿਕਾ ਕੱਕੜ ਤੇ ਬਾਕੀ ਕੰਟੈਸਟੈਂਟ ਸ਼੍ਰੀਸੰਤ ਨੂੰ ਸਮਝਾਉਂਦੇ ਹਨ ਕਿ ਉਹ ਇਸ ਤਰ੍ਹਾਂ ਕਿਸੇ ਦੀ ਵੀ ਪਰਵਰਿਸ਼ 'ਤੇ ਕੁਮੈਂਟ ਨਹੀਂ ਕਰ ਸਕਦਾ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਐਪੀਸੋਡ ਲੜਾਈ ਦੇ ਨਾਲ ਧਮਾਕੇਦਾਰ ਹੋਣ ਵਾਲਾ ਹੈ। ਲੋਕਾਂ ਨੂੰ ਸ਼ੋਅ 'ਚ ਦੋ ਕੰਟੈਸਟੈਂਟਸ ਦੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੇਗੀ, ਜੋ ਇਸ ਸ਼ੋਅ ਦਾ ਮੁੱਖ ਹਿੱਸਾ ਹੈ। ਸ਼ੋਅ 'ਚ ਇਸ ਤਰ੍ਹਾਂ ਕਿਸੇ ਦੀ ਲੜਾਈ ਹੋਣਾ ਤਾਂ ਆਮ ਗੱਲ ਹੈ ਪਰ ਇਸ 'ਤੇ ਸਲਮਾਨ ਖਾਨ ਵੀਕਐਂਡ 'ਚ ਕਿਸ ਦੀ ਕਲਾਸ ਲੈਣਗੇ, ਇਹ ਦੇਖਣਾ ਕਾਫੀ ਦਿਲਚਸਪ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement