ਸਨੀ ਲਿਓਨ ਦੇ ਪਤੀ ਨਾਲ ਸੈਫ਼ ਨੂੰ ਮਿਲਵਾਉਣਾ ਚਾਹੁੰਦੀ ਹੈ ਕਰੀਨਾ, ਇਹ ਹੈ ਵਜ੍ਹਾ
Published : Dec 19, 2018, 6:04 pm IST
Updated : Dec 19, 2018, 6:04 pm IST
SHARE ARTICLE
Saif,Kareena
Saif,Kareena

ਅਦਾਕਾਰ ਕਰੀਨਾ ਕਪੂਰ ਖ਼ਾਨ ਨੇ ਹਮੇਸ਼ਾ ਕਿਹਾ ਹੈ ਕਿ ਉਹ ਅਪਣੇ ਪਤੀ ਦੇ ਰੂਪ ਵਿਚ ਸੈਫ਼ ਅਲੀ ਖ਼ਾਨ ਨੂੰ ਪਾਕੇ ਅਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ ਕਿਉਂਕਿ ਸੈਫ਼ ਨਾ ਹੀ ...

ਮੁੰਬਈ (ਭਾਸ਼ਾ) : ਅਦਾਕਾਰ ਕਰੀਨਾ ਕਪੂਰ ਖ਼ਾਨ ਨੇ ਹਮੇਸ਼ਾ ਕਿਹਾ ਹੈ ਕਿ ਉਹ ਅਪਣੇ ਪਤੀ ਦੇ ਰੂਪ ਵਿਚ ਸੈਫ਼ ਅਲੀ ਖ਼ਾਨ ਨੂੰ ਪਾਕੇ ਅਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ ਕਿਉਂਕਿ ਸੈਫ਼ ਨਾ ਹੀ ਸਿਰਫ਼ ਉਨ੍ਹਾਂ ਨੂੰ ਸਮਝਦੇ ਹਨ ਸਗੋਂ ਸਪੋਰਟ ਵੀ ਕਰਦੇ ਹਨ। ਅਪਣੇ ਰੇਡੀਓ ਸ਼ੋ ਉਤੇ ਵੀ ਕਰੀਨਾ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੇ ਸ਼ੂਟ ਹੁੰਦੇ ਹਨ ਤਾਂ ਸੈਫ਼ ਤੈਮੂਰ ਦਾ ਧਿਆਨ ਰਖਣ ਲਈ ਆਪਣੀ ਮੀਟਿੰਗ ਘਰ ਹੀ ਸ਼ਿਫਟ ਕਰ ਲੈਂਦੇ ਹੈ।  

ਹਾਲ ਹੀ ਵਿਚ ਕਰੀਨਾ ਦੇ ਰੇਡੀਓ ਸ਼ੋ ਉਤੇ ਅਦਾਕਾਰ ਸਨੀ ਲਿਓਨ ਵੀ ਪਹੁੰਚੀ ਅਤੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਤੀ ਡੇਨਿਅਲ ਅਪਣੀ ਧੀ ਦਾ ਧਿਆਨ ਰੱਖਣ ਵਿਚ ਮਦਦ ਕਰਦੇ ਹਨ ਅਤੇ ਡਾਇਪਰ ਤੋਂ ਲੈ ਕੇ ਖਾਣ -ਪਿਓਣ ਤੱਕ ਧਿਆਨ ਰੱਖਦੇ ਹਨ। ਸਨੀ ਲਿਓਨ ਦੀ ਇਸ ਗੱਲ ਤੋਂ ਕਰੀਨਾ ਕਾਫ਼ੀ ਇੰਪ੍ਰੈਸ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਅਪਣੇ ਪਤੀ ਸੈਫ਼ ਨੂੰ ਸਨੀ ਦੇ ਪਤੀ ਡੇਨਿਅਲ ਨਾਲ ਜ਼ਰੂਰ ਮਿਲਵਾਉਣਾ ਚਾਹਾਂਗੀ।  

Khan's FamilyKhan's Family

ਉਂਝ ਸੈਫ਼ ਅਪਣੇ ਆਪ ਵੀ ਤੈਮੂਰ ਦਾ ਖਿਆਲ ਰੱਖਦੇ ਹਨ ਪਰ ਇਸ ਮਾਮਲੇ ਵਿਚ ਕਰੀਨਾ ਸੈਫ਼ ਨਾਲੋਂ ਕਿਤੇ ਜ਼ਿਆਦਾ ਡੇਨਿਅਲ ਤੋਂ ਪ੍ਰਭਾਵਿਤ ਨਜ਼ਰ ਆ ਰਹੀ ਹੈ। ਗੱਲ ਕਰੀਏ ਫ਼ਿਲਮਾਂ ਦੀ, ਤਾਂ ਕਰੀਨਾ ਇਸ ਸਾਲ ਰਿਲੀਜ਼ ਹੋਈ ਫਿਲਮ 'ਵੀਰੇ ਦੀ ਵੈਡਿੰਗ' ਵਿਚ ਨਜ਼ਰ ਆਈ ਸੀ ਅਤੇ ਹੁਣ ਉਹ ਕਰਨ ਜੌਹਰ ਦੀ ਫ਼ਿਲਮ 'ਤਖ਼ਤੇ' ਵਿਚ ਨਜ਼ਰ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement