ਜੂਨ 'ਚ ਰਿਲੀਜ਼ ਹੋਵੇਗੀ ਧਨੁਸ਼ ਦੀ ਪਹਿਲੀ ਹਾਲੀਵੁੱਡ ਫਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ'
Published : May 23, 2019, 1:22 pm IST
Updated : Jun 4, 2019, 4:04 pm IST
SHARE ARTICLE
The Extraordinary Journey Of The Fakir
The Extraordinary Journey Of The Fakir

ਤਮਿਲ ਅਦਾਕਾਰ ਧਨੁਸ਼ ਦੀ ਪਹਿਲੀ ਹਾਲੀਵੁੱਡ ਫਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿਚ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨਵੀਂ ਦਿੱਲੀ: ਤਮਿਲ ਅਦਾਕਾਰ ਧਨੁਸ਼ ਦੀ ਪਹਿਲੀ ਹਾਲੀਵੁੱਡ ਫਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' (The Extraordinary Journey Of The Fakir) ਭਾਰਤ, ਸੰਯੁਕਤ ਰਾਜ ਅਮਰੀਕਾ, ਯੂਕੇ, ਸਿੰਗਾਪੁਰ ਅਤੇ ਹੋਰ ਕਈ ਦੇਸ਼ਾਂ ਵਿਚ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਤਮਿਲ ਵਰਜ਼ਨ 'ਪੱਕੀਰੀ' ਵੀ ਜਲਦ ਹੀ ਰਿਲੀਜ਼ ਹੋਵੇਗਾ।

The Extraordinary Journey Of The FakirThe Extraordinary Journey Of The Fakir

ਇਹ ਫਿਲਮ ਕੈਨ ਸਕਾਟ ਵੱਲੋਂ ਨਿਰਦੇਸ਼ਿਤ ਕੀਤੀ ਗਈ, ਫ੍ਰਾਂਸੀਸੀ-ਅੰਗ੍ਰੇਜ਼ੀ ਦੁਭਾਸ਼ੀ ਰੋਮੇਨ ਪਿਯੁਰਟੋਲਾਸ ਦੇ 2013 ਦੇ ਫ੍ਰਾਂਸੀਸੀ ਬੈਸਟਸੈਲਰ ਨਾਵਲ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਦ ਫਕੀਰ ਹੂ ਗਾਟ ਟਰੈਪਡ ਇੰਨ ਦ IKEA ਵਾਰਡੋਬ' 'ਤੇ ਅਧਾਰਿਤ ਹੈ। ਇਸ ਫਿਲਮ ਵਿਚ ਮੰਬਈ ਦੇ ਛੋਟੇ ਜਿਹੇ ਇਲਾਕੇ ਵਿਚ ਰਹਿ ਰਹੇ ਸਟ੍ਰੀਟ ਜਾਦੂਗਰ ਅਜਾਤਾਸ਼ਤ੍ਰੂ ਲਾਵੇਸ਼ ਪਟੇਲ (ਧਨੁਸ਼) ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। 

Ken Scott Film makerKen Scott, Film maker

ਉਹ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਉਸ ਦੇ ਕੋਲ ਅਲੌਕਿਕ ਸ਼ਕਤੀਆਂ ਹਨ ਅਤੇ ਉਹ ਲੋਕਾਂ ਨੂੰ ਅਪਣੀ ਪੈਰਿਸ ਯਾਤਰਾ ਲਈ ਪੈਸੇ ਦੇਣ ਲਈ ਮਨਾ ਲੈਂਦਾ ਹੈ। ਉਹ IKEA ਕੋਠੜੀ ਵਿਚ ਫਸਣ ਤੋਂ ਬਾਅਦ ਪੂਰੇ ਯੂਰੋਪ ਵਿਚ ਸਮਾਪਤ ਹੋ ਜਾਂਦਾ ਹੈ। ਇਸ ਫਿਲਮ ਵਿਚ ਉਸਦੀ ਮਾਂ ਦੀ ਮੌਤ ਹੋਣ ਤੋਂ ਬਾਅਦ ਉਹ ਨਕਲੀ 100 ਯੂਰੋ ਦੇ ਨੋਟ ਨਾਲ ਅਪਣੇ ਪਿਤਾ ਦੀ ਭਾਲ ਵਿਚ ਪੈਰਿਸ ਚਲਾ ਜਾਂਦਾ ਹੈ। ਜਿੱਥੇ ਉਸ ਨੂੰ ਇਕ ਫਰਨੀਚਰ ਦੀ ਦੁਕਾਨ 'ਤੇ ਮੈਰੀ ਰਿਵੀਅਰ (ਏਰਿਨ ਮੋਰੀਏਰਟੀ) ਨਾਂਅ ਦੀ ਇਕ ਔਰਤ ਮਿਲਦੀ ਹੈ। ਉਸ ਲੜਕੀ ਨੂੰ ਸ਼ੁਰੂਆਤ ਵਿਚ ਉਹ ਠੱਗਦਾ ਹੈ ਪਰ ਬਾਅਦ ਵਿਚ ਉਹ ਉਸ ਲੜਕੀ ਵੱਲ ਆਕਰਸ਼ਿਤ ਹੋਣ ਲੱਗਦਾ ਹੈ।

Romain PuertolasRomain Puertolas

ਇਸ ਫਿਲਮ ਦੀ ਸਟਾਰ ਕਾਸਟ ਵਿਚ ਅਰਜੇਨਟੀਨੀਅਨ-ਫ੍ਰਾਂਸੀਸੀ ਅਦਾਕਾਰਾ ਬੇਰੇਨਿਸ ਬੇਜੋ, ਅਮਰੀਕੀ ਅਦਾਕਾਰ ਏਰਿਨ ਮੋਰੀਏਰਟੀ, ਸੌਮਾਲੀ-ਅਮਰੀਕੀ ਅਦਾਕਾਰਾਂ ਬਰਖਦ ਅਬਾਦੀ ਅਤੇ ਫਰਾਂਸ ਅਦਾਕਾਰ ਜੈਰਾਡ ਜੁਗਨੋਤ ਆਦਿ ਸ਼ਾਮਿਲ ਹਨ। 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਦਾ ਪਿਛਲੇ ਸਾਲ ਵਿਸ਼ਵ ਪਰੀਮੀਅਰ ਹੋਇਆ ਸੀ ਅਤੇ ਇਸ ਨੂੰ ਨਾਰਵੇਜਿਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2018 ਅਤੇ ਬਾਰਸੀਲੋਨਾ ਦੇ ਸੰਤ-ਜੌਰਡੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2019 ਵਿਚ ਦਿਖਾਇਆ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement