
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਪਿਆਰ ਦੀਆਂ ਖਬਰਾਂ ਬਾਲੀਵੁੱਡ......
ਮੁੰਬਈ (ਪੀ.ਟੀ.ਆਈ): ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਪਿਆਰ ਦੀਆਂ ਖਬਰਾਂ ਬਾਲੀਵੁੱਡ ਵਿਚ ਇਨ੍ਹੀ ਦਿਨੀਂ ਚਰਚਾ ਦਾ ਵਿਸ਼ਾ ਹਨ। ਹੁਣ ਤਾਂ ਅਰਜੁਨ ਕਪੂਰ ਨੇ ਵੀ ਕਾਫ਼ੀ ਵਿਦ ਕਰਨ ਵਿਚ ਖੁਲਾਸਾ ਕਰ ਦਿਤਾ ਹੈ ਮੈਂ ਇਕੱਲਾ ਨਹੀਂ ਹਾਂ। ਖਬਰ ਤਾਂ ਇਥੇ ਤੱਕ ਹੈ ਕਿ ਦੋਨੋਂ ਅਗਲੇ ਸਾਲ ਤੱਕ ਵਿਆਹ ਕਰ ਸਕਦੇ ਹਨ। ਦੋਨੋਂ ਅਕਸਰ ਹੱਥਾਂ ਵਿਚ ਹੱਥ ਪਾਏ ਨਜ਼ਰ ਆਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਦੋਨੋਂ ਕਰਨ ਜੌਹਰ ਦੀ ਪਾਰਟੀ ਵਿਚ ਵੀ ਨਾਲ ਨਜ਼ਰ ਆਏ ਸਨ। ਨਵੀਂ ਖਬਰ ਇਹ ਹੈ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਅਪਣੇ ਲਈ ਇਕ ਨਵਾਂ ਆਸ਼ਿਆਨਾ ਖਰੀਦ ਲਿਆ ਹੈ।
Malaika And Arjun
ਖਬਰਾਂ ਦੇ ਮੁਤਾਬਕ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਮਿਲ ਕੇ ਮੁੰਬਈ ਦੇ ਲੋਖੰਡਵਾਲਾ ਕਾਪਲੇਕਸ ਦੇ ਕੋਲ ਇਕ ਘਰ ਖਰੀਦਿਆ ਹੈ। ਹਾਲਾਂਕਿ ਅਰਜੁਨ ਅਤੇ ਮਲਾਇਕਾ ਇਸ ਵਿਚ ਵਿਆਹ ਤੋਂ ਬਾਅਦ ਰਹਿਣਗੇ ਜਾਂ ਇਸ ਵਿਚ ਲਿਵ ਰਹਿਣਗੇ। ਇਸ ਬਾਰੇ ਵਿਚ ਹੁਣ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ। ਕਰਨ ਜੌਹਰ ਦੇ ਚੈਟ ਸ਼ੋਅ ਕਾਫ਼ੀ ਵਿਦ ਕਰਨ ਵਿਚ ਭੈਣ ਜਾਂਹਨਵੀ ਦੇ ਨਾਲ ਪੁੱਜੇ ਅਰਜੁਨ ਨੇ ਇਹ ਮੰਨਿਆ ਕਿ ਉਹ ਹੁਣ ਇਕੱਲੇ ਨਹੀਂ ਹਨ। ਅਰਜੁਨ ਨੇ ਕਿਹਾ ‘ਨਹੀਂ ਹੁਣ ਮੈਂ ਇਕੱਲਾ ਨਹੀਂ ਹਾਂ।‘ ਅਰਜੁਨ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਵਿਆਹ ਕਰ ਸਕਦੇ ਹਨ।
Malaika And Arjun
ਇਸ ਉਤੇ ਅਰਜੁਨ ਨੇ ਕਿਹਾ ‘ਪਹਿਲਾਂ ਵਿਆਹ ਦਾ ਇਰਾਦਾ ਨਹੀਂ ਸੀ ਪਰ ਹੁਣ ਹੈ।‘ ਹਾਲ ਹੀ ਵਿਚ ਮਲਾਇਕਾ ਤੋਂ ਜਦੋਂ ਕਰਨ ਜੌਹਰ ਨੇ ਪੁੱਛਿਆ ਸੀ ਕਿ ਉਨ੍ਹਾਂ ਦਾ ਜਨਮ ਦਿਨ ਕਿਵੇਂ ਦਾ ਸੀ ਉਦੋਂ ਮਲਾਇਕਾ ਨੇ ਕਿਹਾ ਕਿ ਇਹ ਖੁਸ਼ੀਆਂ ਨਾਲ ਭਰਪੂਰ ਸੀ ਪਰ ਜਦੋਂ ਕਰਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਪਾਰਟੀ ਵਿਚ ਉਹ ਕਿਸ ਦੇ ਨਾਲ ਸੀ। ਤਾਂ ਮਲਾਇਕਾ ਨੇ ਇਹ ਗੱਲ ਵੱਡੀ ਹੀ ਚਲਾਕੀ ਨਾਲ ਟਾਲ ਦਿਤੀ। ਤੁਹਾਨੂੰ ਦੱਸ ਦਈਏ ਕਿ ਮਲਾਇਕਾ ਅਰੋੜਾ ਅਪਣੇ 45ਵੇਂ ਜਨਮ ਦਿਨ ਵਿਚ ਅਰਜੁਨ ਕਪੂਰ ਦੇ ਨਾਲ ਇਟਲੀ ਗਈ ਸੀ। ਦੋਨੋਂ ਏਅਰਪੋਰਟ ਉਤੇ ਹੱਥਾਂ ਵਿਚ ਹੱਥ ਪਾਏ ਹੋਏ ਦਿਖਾਈ ਦੇ ਰਹੇ ਸਨ।