81 ਸਾਲ ਦੇ ਕਾਦਰ ਖ਼ਾਨ ਦੀ ਹਾਲਤ ਗੰਭੀਰ, ਦਿਮਾਗ ਨੇ ਕੰਮ ਕਰਨਾ ਕੀਤਾ ਬੰਦ
Published : Dec 28, 2018, 12:45 pm IST
Updated : Dec 28, 2018, 12:45 pm IST
SHARE ARTICLE
Kader Khan
Kader Khan

ਕਾਮੇਡੀਅਨ ਅਤੇ ਅਦਾਕਾਰ ਰਹੇ ਕਾਦਰ ਖ਼ਾਨ ਇਸ ਸਮੇਂ ਗੰਭੀਰ ਰੂਪ ਨਾਲ ਬੀਮਾਰ

ਮੁੰਬਈ (ਭਾਸ਼ਾ): ਕਾਮੇਡੀਅਨ ਅਤੇ ਅਦਾਕਾਰ ਰਹੇ ਕਾਦਰ ਖ਼ਾਨ ਇਸ ਸਮੇਂ ਗੰਭੀਰ ਰੂਪ ਨਾਲ ਬੀਮਾਰ ਹਨ, ਲੰਬੇ ਸਮੇਂ ਤੋਂ ਉਹ ਹਸਪਤਾਲ ਵਿਚ ਹਨ। ਪ੍ਰੋਗਰੇਸਿਵ ਸੁਪ੍ਰਾਨਿਊਕਲੀਅਰ ਪਾਲਸੀ ਡਿਸਆਰਡਰ ਦੇ ਕਾਰਨ ਉਨ੍ਹਾਂ ਦੇ  ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ। ਸੂਤਰਾਂ ਨੂੰ ਇਹ ਜਾਣਕਾਰੀ ਰਿਪੋਰਟ ਦੇ ਮੁਤਾਬਕ ਕਾਦਰ ਖ਼ਾਨ ਦੇ ਪੁੱਤਰ ਸਰਫ਼ਰਾਜ ਨੇ ਦਿਤੀ ਹੈ। ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਨੂੰ ਹੋਇਆ ਸੀ। ਅਦਾਕਾਰ ਅਤੇ ਕਾਮੇਡੀਅਨ ਹੋਣ ਦੇ ਨਾਲ-ਨਾਲ ਕਾਦਰ ਖ਼ਾਨ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।

Kader KhanKader Khan

ਕਾਦਰ ਖ਼ਾਨ ਨੇ ਹੁਣ ਤੱਕ 300 ਤੋਂ ਜਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਦਾਗ (1973) ਵਿਚ ਆਈ ਸੀ ਜਿਸ ਵਿਚ ਉਨ੍ਹਾਂ ਨੇ ਵਕੀਲ ਦੀ ਭੂਮਿਕਾ ਨਿਭਾਈ ਸੀ। ਕਾਦਰ ਖ਼ਾਨ ਨੇ ਦਰਜੇਦਾਰ ਦੀ ਪੜਾਈ ਇਸਮਾਇਲ ਯੂਸੁਫ ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਨੇ ਇਕ ਸਿਖਿਅਕ  ਦੇ ਰੂਪ ਵਿਚ ਵੀ ਕਾਰਜ ਕੀਤਾ। ਕਾਦਰ ਖ਼ਾਨ ਦੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਉਨ੍ਹਾਂ ਨੇ ਕਾਲਜ ਵਿਚ ਇਕ ਡਰਾਮਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਹੋਈ ਸੀ। ਦਿਲੀਪ ਕੁਮਾਰ ਨੂੰ ਖ਼ਬਰ ਮਿਲੀ ਅਤੇ ਉਨ੍ਹਾਂ ਨੇ ਕਾਦਰ ਖ਼ਾਨ ਨੂੰ ਬੁਲਵਾਇਆ ਅਤੇ ਉਨ੍ਹਾਂ ਨੂੰ ਉਹੀ ਅਦਾਕਾਰੀ ਕਰਨ ਨੂੰ ਕਿਹਾ।

Kader KhanKader Khan

ਉਨ੍ਹਾਂ ਨੇ ਚੰਗੀ ਤੋਂ ਚੰਗੀ ਤਿਆਰੀ ਕਰਕੇ ਦਿਲੀਪ ਕੁਮਾਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ, ਜਿਸ ਦੇ ਨਾਲ ਦਿੱਗਜ਼ ਅਦਾਕਾਰ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕਾਦਰ ਖ਼ਾਨ ਨੂੰ ਦੋ ਫ਼ਿਲਮਾਂ ਵਿਚ ਕੰਮ ਦਿਵਾਇਆ- ਸਗੀਨਾ ਮਹਤੋ ਅਤੇ ਬੈਰਾਗ। ਇਸ ਤੋਂ ਬਾਅਦ ਕਾਦਰ ਖ਼ਾਨ ਦੀ ਗੱਡੀ ਚੱਲ ਪਈ। ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement