
ਪੰਜਾਬੀ ਇੰਡਸਟਰੀ ਦੇ ਸਾਹਬ ਬਹਾਦਰ ਅੱਜ ਕਲ ਪੁਰਜ਼ੋਰ ਛਾਏ ਹੋਏ ਹਨ|
ਪੰਜਾਬੀ ਇੰਡਸਟਰੀ ਦੇ ਸਾਹਬ ਬਹਾਦਰ ਅੱਜ ਕਲ ਪੁਰਜ਼ੋਰ ਛਾਏ ਹੋਏ ਹਨ| ਹਾਲ ਹੀ ਵਿਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਹਰਜੀਤਾ' ਨੇ ਪੰਜਾਬੀ ਇੰਡਸਟਰੀ 'ਚ ਇੱਕ ਨਵਾਂ ਮਿਆਰ ਸੈੱਟ ਕੀਤਾ ਹੈ| ਹਰਜੀਤਾ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜੋ ਕਿ ਇਕ ਗਰੀਬ ਟਰੱਕ ਡਰਾਈਵਰ ਦਾ ਲੜਕਾ ਹੈ|
Ammy Virk at Hemkunt Sahibਅਸਲ ਜਿੰਦਗੀ ਤੇ ਅਧਾਰਿਤ ਇਹ ਫ਼ਿਲਮ ਨਾ ਸਿਰਫ਼ ਨੌਜਵਾਨਾਂ ਨੂੰ ਚੰਗੇ ਪਾਸੇ ਵਲ ਪ੍ਰੇਰਦੀ ਹੈ ਸਗੋਂ ਸਾਡੇ ਪੰਜਾਬ ਦੇ ਇਕ ਸ਼ੇਰ ਦੀ ਕਹਾਣੀ ਨੂੰ ਵੀ ਬਖੂਬੀ ਵੱਡੇ ਪਰਦੇ ਤੇ ਦਰਸ਼ਾਉਂਦੀ ਹੈ| ਹਰਜੀਤ ਸਿੰਘ ਟੂਲੀ, ਉਹ ਨੌਜਵਾਨ ਜੋ ਹਾਕੀ ਵਰਲਡ ਕੱਪ ਜਿੱਤਣ ਦਾ ਸੁਪਨਾ ਰੱਖਦਾ ਹੈ ਇਹ ਫ਼ਿਲਮ ਅਸਲ ਜਿੰਦਗੀ ਤੇ ਅਧਾਰਿਤ ਫ਼ਿਲਮ ਹੈ ਐਮੀ ਵਿਰਕ ਇਸ ਵਿਚ ਪੰਜਾਬ ਦੇ ਕੁਰਾਲੀ ਪਿੰਡ ਦੇ ਹਰਜੀਤ ਸਿੰਘ ਦਾ ਕਿਰਦਾਰ ਅਦਾ ਕਰਦੇ ਨਜ਼ਰ ਆਏ|
Ammy Virk at Hemkunt Sahibਦੱਸ ਦਈਏ ਕਿ ਵਿਜੈ ਕੁਮਾਰ ਅਰੋੜਾ ਦੁਆਰਾ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੇ ਬਾਕਸ-ਆਫਿਸ ਤੇ ਕਾਫੀ ਚੰਗਾ ਕਾਰੋਬਾਰ ਕੀਤਾ ਸੀ| ਸਭ ਦੇ ਦਿਲਾਂ 'ਚ ਇਕ ਖ਼ਾਸ ਜਗ੍ਹਾ ਬਣਾਉਣ ਵਾਲੇ ਨੌਜਵਾਨ ਗਾਇਕ ਅਤੇ ਅਦਾਕਾਰ ਐਮੀ ਵਿਰਕ ਜਿਓਂ ਹੀ ਆਪਣੀ ਫ਼ਿਲਮ ਹਰਜੀਤਾ ਤੋਂ ਵਿਹਲੇ ਹੋਏ ਆਪਣੀ ਇਸ ਫ਼ਿਲਮ ਦੀ ਸਫ਼ਲਤਾ ਲਈ ਪ੍ਰਮਾਤਮਾ ਦਾ ਸ਼ੁਕਰ ਕਰਨ ਦੇ ਲਈ ਹੇਮਕੁੰਟ ਸਾਹਿਬ ਪਹੁੰਚ ਗਏ| ਹੇਮਕੁੰਟ ਸਾਹਿਬ ਦੀ ਯਾਤਰਾ ਦੇ ਜੋ ਕਿ 25 ਮਈ ਨੂੰ ਸ਼ੁਰੂ ਹੋ ਗਈ ਸੀ ਜਿਸ ਦੇ ਦਰਸ਼ਨਾਂ ਲਈ ਸ਼ਰਧਾਲੂ ਦੂਰੋਂ ਦੂਰੋਂ ਪਹੁੰਚ ਰਹੇ ਹਨ |
Ammy Virk at Hemkunt Sahibਐਮੀ ਵਿਰਕ ਨੇ ਵੀ ਆਪਣੇ ਹੇਮਕੁੰਟ ਸਾਹਿਬ ਪਹੁੰਚਣ ਦੀ ਜਾਣਕਾਰੀ ਸੋਸ਼ਲ ਮੀਡਿਆ ਤੇ ਆਪਣੀ ਇਕ ਫੋਟੋ ਸਾਂਝੀ ਕਰ ਕੇ ਦਿਤੀ| ਹਾਲ ਹੀ ਵਿਚ ਐਮੀ ਵਿਰਕ ਨੇ ਸੋਸ਼ਲ ਮੀਡਿਆ ਤੇ ਆਪਣੇ ਅਗਾਮੀ ਗੀਤ ਦਾ ਪੋਸਟਰ ਜਾਰੀ ਕੀਤਾ ਹੈ ਜਿਸ ਵਿਚ ਉਹ ਕਣੀਆਂ ਵਿਚ ਭਿੱਜਦੇ ਹੋਏ ਨਜ਼ਰ ਆ ਰਹੇ ਹਨ| ਨਵੇਂ ਗੀਤ ਦਾ ਨਾਂ ਹੈ ‘ਹੱਥ ਚੁੰਮੇ’|
Ammy Virk at Hemkunt Sahibਤਕਰੀਬਨ 1 ਸਾਲ ਬਾਅਦ ਗੀਤ ਕਰਨ ਲੱਗੇ ਐਮੀ ਵਿਰਕ ਨੂੰ ਉਮੀਦ ਹੈ ਕਿ ਫੈਨਸ ਦੁਆਰਾ ਇਸਨੂੰ ਵੀ ਹਮੇਸ਼ਾ ਦੀ ਤਰਾਂ ਉਨ੍ਹਾਂ ਹੀ ਪਿਆਰ ਦਿਤਾ ਜਾਏਗਾ| ਗੀਤ ਨੂੰ ਡਾਇਰੈਕਟ ਕੀਤਾ ਹੈ ਅਰਵਿੰਦਰ ਖੈਰਾ ਨੇ ਤੇ ਇਸ ਗੀਤ ਦੇ ਬੋਲ ਸਭ ਦੇ ਹਰਮਨ ਪਿਆਰੇ ਜਾਨੀ ਦੁਆਰਾ ਲਿਖੇ ਗਏ ਹਨ| ਨਾਲ ਹੀ ਐਮੀ ਨੇ ਅਰਵਿੰਦਰ ਤੇ ਜਾਨੀ ਨੂੰ ਉਨ੍ਹਾਂ ਦੀ ਨਵੀਂ ਕੰਪਨੀ ਡੀ.ਐਮ. ਲਈ ਵਧਾਈਆਂ ਵੀ ਦਿੱਤੀਆਂ|