
ਗੁਲਜ਼ਾਰ ਇੰਦਰ ਚਾਹਲ ਦੇ ਨਿਰਦੇਸ਼ਨ ਹੇਠ ਬਣੀ ਫਿ਼ਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਨੂੰ ਫਰਾਂਸ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀਆਂ ਨੇ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਨੇ... ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਪੰਜਾਬੀਆਂ ਨੇ ਅਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਨਾ ਕੀਤਾ ਹੋਵੇ। ਪੰਜਾਬੀ ਨੌਜਵਾਨ ਗੁਲਜ਼ਾਰ ਇੰਦਰ ਚਾਹਲ ਜੋ ਕਿ ਫਿ਼ਲਮ ਪ੍ਰੋਡਿਊਸਰ ਹਨ, ਨੇ ਵੀ ਅਪਣੇ ਖੇਤਰ ਵਿਚ ਵੱਡਾ ਮਾਅਰਕਾ ਮਾਰਿਆ ਹੈ।
Gulzar Inder Chahal
ਗੁਲਜ਼ਾਰ ਇੰਦਰ ਚਾਹਲ ਦੇ ਨਿਰਦੇਸ਼ਨ ਹੇਠ ਬਣੀ ਫਿ਼ਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਨੂੰ ਫਰਾਂਸ 'ਚ ਹੋ ਰਹੇ ਕਾਨਸ ਫਿ਼ਲਮ ਫੈਸਟੀਵਲ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਹਾਲੀਵੁੱਡ ਫਿ਼ਲਮ ਨੂੰ ਇਕ ਪੰਜਾਬੀ ਪ੍ਰੋਡਿਊਸਰ ਗੁਲਜ਼ਾਰ ਇੰਦਰ ਚਾਹਲ ਵਲੋਂ ਪ੍ਰੋਡਿਊਸ ਕੀਤਾ ਜਾਣਾ ਪੰਜਾਬ ਵਾਸੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਫਿ਼ਲਮ ਵਿਚ ਮਸ਼ਹੂਰ ਅਦਾਕਾਰ ਰਜਨੀਕਾਂਤ ਦੇ ਜਵਾਈ ਧਨੁਸ਼ ਮੁੱਖ ਭੂਮਿਕਾ ਵਿਚ ਹਨ। ਇਸ ਤੋਂ ਪਹਿਲਾਂ ਗੁਲਜ਼ਾਰ ਇੰਦਰ ਚਾਹਲ ਕਈ ਫਿ਼ਲਮਾਂ ਵਿਚ ਜਿੱਥੇ ਅਪਣੀ ਨਿਰਦੇਸ਼ਨ ਕਲਾ ਦਾ ਲੋਹਾ ਮਨਵਾ ਚੁੱਕੇ ਹਨ, ਉਥੇ ਹੀ ਉਨ੍ਹਾਂ ਕੁੱਝ ਫਿ਼ਲਮਾਂ ਵਿਚ ਅਦਾਕਾਰੀ ਦੇ ਵੀ ਜ਼ੌਹਰ ਦਿਖਾਏ ਹਨ। ਦਸ ਦਈਏ ਕਿ ਗੁਲਜ਼ਾਰ ਚਹਿਲ ਦੀ ਮਲਟੀ ਮਿਲੀਅਨ ਡਾਲਰ ਦੇ ਫੰਡ ਵਾਲੀ ਐਮ ਕੈਪੀਟਲ ਵੈਂਚਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੰਸਥਾਪਕ ਹਨ, ਜੋ ਸਿੰਗਾਪੁਰ ਅਧਾਰਤ ਪ੍ਰੋਡਕਸ਼ਨ ਕੰਪਨੀ ਹੈ।
M Capital Venturesਉਨ੍ਹਾਂ ਨੇ ਇਸ ਤੋਂ ਪਹਿਲਾਂ 2009 ਵਿਚ ਫਿ਼ਲਮ 'ਜੱਗ ਜਿਊਂਦਿਆਂ ਦੇ ਮੇਲੇ', 2011 ਵਿਚ 'ਆਈ ਐਮ ਸਿੰਘ' ਤੇ 'ਯਾਰਾ ਓ ਦਿਲਦਾਰਾ' ਅਤੇ 2013 ਵਿਚ ਫਿ਼ਲਮ 'ਇਸ਼ਕ ਗਰਾਰੀ' ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ 'ਦਿਲ ਤੈਨੂੰ ਕਰਦਾ ਏ ਪਿਆਰ' ਵਿਚ ਵੀ ਅਪਣੀ ਅਦਾਕਾਰੀ ਦਿਖਾ ਚੁੱਕੇ ਹਨ। ਅਪਣੀ ਮਿਹਨਤ ਜ਼ਰੀਏ ਤਰੱਕੀ ਦੀਆਂ ਪੌੜੀਆਂ ਚੜ੍ਹਨ ਵਾਲੇ ਚਾਹਲ ਹੁਣ ਬਾਲੀਵੁੱਡ ਦੀ ਫਿ਼ਲਮ 'ਰੈਂਬੋ' ਦਾ ਨਿਰਦੇਸ਼ਨ ਕਰ ਰਹੇ ਹਨ, ਜਿਸ ਵਿਚ ਟਾਈਗਰ ਸ਼ਰਾਫ਼ ਮੁੱਖ ਭੂਮਿਕਾ ਵਿਚ ਹਨ ਅਤੇ ਇਹ ਫਿ਼ਲਮ ਅਗਲੇ ਸਾਲ 2019 ਵਿਚ ਰਿਲੀਜ਼ ਹੋਵੇਗੀ।
Gulzar Chahal with Dhanush
ਚਾਹਲ ਦੇ ਨਿਰਦੇਸ਼ਨ ਹੇਠ ਬਣੀ ਹਾਲੀਵੁੱਡ ਫਿ਼ਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਵਿਚ ਦੱਖਣੀ ਫਿ਼ਲਮਾਂ ਦੇ ਮਸ਼ਹੂਰ ਅਦਾਕਾਰ ਧਨੁਸ਼ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਫਿ਼ਲਮ ਵਿਚ ਇੰਡੋ-ਬੈਲਜ਼ੀਅਮ-ਇਟਾਲੀਅਨ ਅਦਾਕਾਰ ਬੇਰੇਨਿਸ, ਬਰਖੰਡ ਅਬਦੀ, ਏਬੇਲ ਜਾਫ਼ਰੀ ਅਤੇ ਏਰਿਨ ਮੋਰੀਆਰਟੀ ਵਰਗੇ ਸਟਾਰਜ਼ ਵੀ ਸ਼ਾਮਲ ਹਨ। ਪੰਜਾਬੀ ਨੌਜਵਾਨ ਚਾਹਲ ਦੇ ਨਿਰਦੇਸ਼ਨ ਹੇਠ ਬਣੀ ਇਹ ਫਿ਼ਲਮ ਭਾਰਤ ਵਿਚ ਅੰਗਰੇਜ਼ੀ, ਹਿੰਦੀ ਅਤੇ ਤਾਮਿਲ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ਇਹ ਫ਼ਿਲਮ 100 ਤੋਂ ਜ਼ਿਆਦਾ ਦੇਸ਼ਾਂ ਵਿਚ ਵੇਚ ਦਿੱਤੀ ਗਈ ਹੈ ਅਤੇ ਇਹ ਫਿ਼ਲਮ ਜੁਲਾਈ ਮਹੀਨੇ ਰਿਲੀਜ਼ ਹੋਵੇਗੀ।