
ਹਮਲੇ ਵਿਚ ਜ਼ਖਮੀ ਹੋਏ ਅਮਨ ਧਾਲੀਵਾਲ, ਹਮਲਾਵਰ ਕਾਬੂ
ਚੰਡੀਗੜ੍ਹ: ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ਵਿਚ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਜਿਮ ’ਚ ਕਸਰਤ ਕਰ ਰਹੇ ਸਨ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਹਮਲਾਵਰ ਜਿਮ ’ਚ ਦਾਖ਼ਲ ਹੋਇਆ ਅਤੇ ਅਦਾਕਾਰ ’ਤੇ ਹਮਲਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: 5000 ਰੁਪਏ ਨਹੀਂ ਦਿੱਤੇ ਤਾਂ ਰਿਸ਼ਤੇਦਾਰ ਨੇ ਸਿਰ ’ਚ ਇੱਟ ਮਾਰ ਕੇ ਕੀਤਾ ਕਤਲ
ਹਮਲਾਵਰ ਨੇ ਉੱਥੇ ਮੌਜੂਦ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਮਨ ਧਾਲੀਵਾਲ ਨੇ ਬਹਾਦਰੀ ਨਾਲ ਹਮਲਾਵਰ ਨੂੰ ਦਬੋਚ ਲਿਆ। ਅਮਨ ਧਾਲੀਵਾਲ ਦੇ ਸਰੀਰ ’ਤੇ ਕਈ ਜਗ੍ਹਾ ਟਾਂਕੇ ਲੱਗੇ ਹਨ। ਇਸ ਹਮਲੇ ਦੇ ਪਿੱਛੇ ਕਾਰਨਾਂ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਅਮਨ ਧਾਲੀਵਾਲ ਕਈ ਪੰਜਾਬੀ ਫਿਲਮਾਂ ਅਤੇ ਹਿੰਦੀ ਸੀਰੀਅਲਾਂ ਵਿਚ ਕੰਮ ਕਰ ਚੁੱਕੇ ਹਨ।