ਓਸ਼ੀਨ ਬਰਾੜ ਨੇ ਸੋਸ਼ਲ ਮੀਡੀਆ ‘ਤੇ ਵਧਾਈਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ
Published : Nov 21, 2018, 11:11 am IST
Updated : Nov 21, 2018, 11:12 am IST
SHARE ARTICLE
Oshin Brar
Oshin Brar

ਪਾਲੀਵੁੱਡ ਸਿਨੇਮਾ ਵਿਚ ਹਰ ਰੋਜ ਨਵੀਂ ਤੋਂ ਨਵੀਂ ਫਿਲਮ ਰਲੀਜ਼ ਹੋ.....

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਸਿਨੇਮਾ ਵਿਚ ਹਰ ਰੋਜ ਨਵੀਂ ਤੋਂ ਨਵੀਂ ਫਿਲਮ ਰਲੀਜ਼ ਹੋ ਰਹੀ ਹੈ। ਹਰ ਫਿਲਮ ਦੂਜੀ ਫਿਲਮ ਨਾਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬੀ ਫਿਲਮਾਂ ਵਿਚ ਕੁਝ ਵੱਖਰਾ ਕਰਨ ਲਈ ਫਿਲਮਾਂ ਵਿਚ ਬਹੁਤ ਅਲੱਗ ਕਿਸਮ ਦੀ ਕਹਾਣੀ ਤਿਆਰ ਕੀਤੀ ਜਾਂਦੀ ਹੈ। ਜਿਸ ਨਾਲ ਪੰਜਾਬੀ ਲੋਕਾਂ ਨੂੰ ਵੱਧ ਤੋਂ ਵੱਧ ਪਾਲੀਵੁੱਡ ਸਿਨੇਮਾ ਨਾਲ ਜੋੜਿਆ ਜਾਵੇ। ਪੰਜਾਬੀ ਫਿਲਮਾਂ ਵਿਚ ਹੁਣ ਬਹੁਤ ਸਾਰੇ ਅਦਾਕਾਰ ਯੋਗਦਾਨ ਪਾਉਣ ਲੱਗ ਪਏ ਹਨ। ਜਿਸ ਨਾਲ ਪੰਜਾਬੀ ਫਿਲਮਾਂ ਵਿਚ ਕਈ ਅਦਾਕਾਰ ਅਪਣਾ ਡੈਬਿਊ ਕਰ ਰਹੇ ਹਨ।

 

 

ਪੰਜਾਬੀ ਫਿਲਮ 'ਸ਼ਰੀਕ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਓਸ਼ੀਨ ਬਰਾੜ ਇੰਨ੍ਹੀਂ ਦਿਨੀਂ ਅਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਚਰਚਾ 'ਚ ਬਣੀ ਹੋਈ ਹੈ। ਦੱਸ ਦਈਏ ਕਿ ਓਸ਼ੀਨ ਬਰਾੜ ਨੇ ਅਪਣੇ ਇਸਟਾਗਰਾਮ ਅਕਾਊਂਟ ਉਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੰਨ੍ਹਾਂ ਵਿਚ ਉਹ ਬੇਹੱਦ ਖੂਬਸੂਰਤ ਤੇ ਪੰਜਾਬੀ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਓਸ਼ੀਨ ਬਰਾੜ ਦੇ ਇਸ ਖੂਬਸੂਰਤ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦਾ ਇਹ ਸ਼ਾਨਦਾਰ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਿਹਾ ਹੈ।

 

 

ਦੱਸ ਦਈਏ ਕਿ ਓਸ਼ੀਨ ਬਰਾੜ ਆਏ ਦਿਨ ਅਪਣੇ ਸਰੋਤਿਆਂ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪੰਜਾਬੀ ਫਿਲਮ ਇੰਡਸਟਰੀ ਵਿਚ ਸ਼ੋਹਰਤ ਹਾਸਲ ਕਰਨ ਵਾਲੀ ਓਸ਼ੀਨ ਬਰਾੜ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਹੁਣ ਤੱਕ ਓਸ਼ੀਨ ਬਰਾੜ ਕਈ ਨਾਟਕਾਂ ਵਿਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ 'ਚ ਮਾਡਲਿੰਗ ਵੀ ਕਰ ਚੁੱਕੀ ਹੈ। ਓਸ਼ੀਨ ਬਰਾੜ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਤਸਵੀਰਾਂ ਵਿਚ ਉਸ ਨੇ ਸੂਟ ਸਲਵਾਰ ਪਾਇਆ ਹੋਇਆ ਹੈ ਜੋ ਕਿ ਪੰਜਾਬੀ ਸੱਭਿਆਚਾਰ ਨੂੰ ਦਿਖਾਉਦਾ ਹੈ।

Oshin BrarOshin Brar

ਓਸ਼ੀਨ ਭਾਵੇਂ ਕਿ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿਚ ਵੀ ਗੀਤਾਂ ਦੇ‘ਚ ਮਾਡਲਿੰਗ ਕਰਦੀ ਹੈ ਪਰ ਉਹ ਅਪਣੇ ਪੰਜਾਬੀ ਸੱਭਿਆਚਾਰ ਦਾ ਝਲਕ ਅਪਣੇ ਸੂਟਾਂ ਵਿਚ ਦਿਖਾ ਹੀ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement