
ਹੜ੍ਹ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ।
ਜਲੰਧਰ: ਪੰਜਾਬ ਦੇ ਕਈ ਇਲਾਕਿਆਂ ਵਿਚ ਆਏ ਹੜ੍ਹ ਨੇ ਲਗਭਗ ਸਾਰੇ ਲੋਕਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਹੜ੍ਹ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਇਸ ਦੇ ਚਲਦੇ ਪਾਲੀਵੁੱਡ ਵੀ ਹਿਲ ਗਿਆ ਹੈ। ਉਹਨਾਂ ਵੱਲੋਂ ਵੀ ਹੜ੍ਹ ਪੀੜਤਾਂ ਲਈ ਮੱਦਦ ਕੀਤੀ ਜਾ ਰਹੀ ਹੈ। ਪਹਿਲਾਂ ਹਿਮਾਂਸ਼ੀ ਖੁਰਾਣਾ ਫਿਰ ਗਿੱਪੀ ਗਰੇਵਾਲ ਤੇ ਹੁਣ ਗਾਇਕ ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵੀ ਖਾਲਸਾ ਏਡ ਦੇ ਨਾਲ ਪੀੜਤਾਂ ਦੇ ਦੁੱਖ ਵੰਡ ਰਹੇ ਹਨ।
Tarsem Jasser
ਦਸ ਦਈਏ ਕਿ ਤਰਸੇਮ ਜੱਸੜ ਦੇ ਨਾਲ ਇਸ ਨੇਕ ਕੰਮ ਵਿਚ ਗਾਇਕ ਤੇ ਗੀਤਕਾਰ ਕੁਲਬੀਰ ਝਿੰਜਰ ਤੇ ਉਹਨਾਂ ਦੀ ਟੀਮ ਵੀ ਮੌਜੂਦ ਸੀ। ਤਰਸੇਮ ਜੱਸੜ ਨੇ ਇਕ ਵੀਡੀਉ ਰਾਹੀਂ ਦਸਿਆ ਕਿ ਹੜ੍ਹ ਪੀੜਤ ਲੋਕਾਂ ਦਾ ਹਾਲ ਕਿੰਨਾ ਮਾੜਾ ਹੋ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਤਰਸੇਮ ਜੱਸੜ ਨੇ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਮਦਦ ਦੀ ਵੀ ਸ਼ਲਾਘਾ ਕੀਤੀ ਹੈ।
ਇਸ ਦੇ ਨਾਲ ਹੀ ਉਹਨਾਂ ਹੋਰਨਾਂ ਸਮਾਜ ਸੇਵਾ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਮਦਦ ਨੂੰ ਖੂਬ ਸਰਾਹਿਆ ਹੈ। ਇਸ ਪ੍ਰਕਾਰ ਹੜ੍ਹ ਪੀੜਤਾਂ ਲਈ ਪਰਵਾਸੀ ਪੰਜਾਬੀਆਂ ਨੇ ਵੀ ਅੱਗੇ ਹੋ ਕੇ ਖੂਬ ਮਦਦ ਕੀਤੀ ਹੈ। ਉਹਨਾਂ ਵੱਲੋਂ ਵੀ ਜਿੰਨੀ ਹੋ ਸਕੇ ਮਦਦ ਕੀਤੀ ਹੈ। ਅਜੇ ਵੀ ਕਈ ਇਲਾਕਿਆਂ ਵਿਚ ਪਾਣੀ ਜਿਉਂ ਦਾ ਤਿਉਂ ਹੈ। ਲੋਕਾਂ ਨੂੰ ਅਪਣੀਆਂ ਛੱਤਾਂ ਤੇ ਰਹਿ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਲੋਕਾਂ ਤਕ ਹਰ ਪ੍ਰਕਾਰ ਦਾ ਰਾਸ਼ਨ ਤੇ ਸਮਾਨ ਪਹੁੰਚਾਇਆ ਜਾ ਰਿਹਾ ਹੈ। ਕਈ ਥਾਵਾਂ ਤੇ ਲੋਕਾਂ ਨੇ ਅਜਿਹੇ ਹਾਲਾਤਾਂ ਨੂੰ ਲੈ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਹੈ। ਉਹਨਾਂ ਨੇ ਅਪਣੀਆਂ ਮੰਗਾਂ ਪੂਰੀਆਂ ਕਰਨ ਦੀ ਗੁਹਾਰ ਲਗਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।