
ਮਸ਼ਹੂਰ ਗਾਇਕ 'ਤੇ ਅਦਾਕਾਰ ਗੁਰਦਾਸ ਮਾਨ ਦੀ ਨਵੀਂ ਆ ਰਹੀ ਫ਼ਿਲਮ ਨਨਕਾਣਾ ਕਾਫੀ ਚਰਚਾ ਹੈ। ਗੁਰਦਾਸ ਮਾਨ ਦੀਆਂ ਪਹਿਲੀਆਂ ਫ਼ਿਲਮਾਂ 'ਚ ਉਨ੍ਹਾਂ ...
ਮਸ਼ਹੂਰ ਗਾਇਕ 'ਤੇ ਅਦਾਕਾਰ ਗੁਰਦਾਸ ਮਾਨ ਦੀ ਨਵੀਂ ਆ ਰਹੀ ਫ਼ਿਲਮ ਨਨਕਾਣਾ ਕਾਫੀ ਚਰਚਾ ਹੈ। ਗੁਰਦਾਸ ਮਾਨ ਦੀਆਂ ਪਹਿਲੀਆਂ ਫ਼ਿਲਮਾਂ 'ਚ ਉਨ੍ਹਾਂ ਅਦਾਕਾਰੀ ਦੇ ਨਾਲ ਨਾਲ ਅਪਣੀ ਸੁਰੀਲੀ ਆਵਾਜ਼ ਵੀ ਦਿੱਤੀ ਹੈ। ਪਾਲੀਵੁੱਡ ਇੰਡਸਟਰੀ 'ਚ ਗੁਰਦਾਸ ਮਾਨ ਨੇ ਹਮੇਸ਼ਾ ਸੱਭਿਆਚਾਰਕ, ਧਾਰਮਿਕ ਮਸਲਿਆਂ ਤੇ ਘਰੇਲੂ ਫ਼ਿਲਮਾਂ ਦਾ ਯੋਗਦਾਨ ਵੱਧ ਚੜ੍ਹ ਕਿ ਦਿੱਤਾ ਹੈ। ਹਾਲ ਹੀ 'ਚ ਗੁਰਦਾਸ ਮਾਨ ਦੀ 'ਨਨਕਾਣਾ' ਫਿਲਮ ਦਾ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਗੁਰਦਾਸ ਮਾਨ ਤੇ ਕਵਿਤਾ ਕੌਸ਼ਿਕ ਦੀ ਇਕ ਛੋਟੇ ਬੱਚੇ ਨਾਲ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
gurdas maan
ਇਸ ਪ੍ਰੋਮੋ 'ਚ ਬੱਚੇ ਗੁਰਦਾਸ ਮਾਨ ਤੋਂ ਸਵਾਲ ਪੁੱਛਦਾ ਹੈ ਤੇ ਕਵਿਤਾ ਕੌਸ਼ਿਕ ਆਖਦੀ ਹੈ, ''ਅੱਜ ਫਸਗੇ ਤੁਸੀਂ ਮਾਸਟਰ ਜੀ''। ਦੱਸ ਦੇਈਏ ਕਿ ਪ੍ਰੋਮੋ ਡਾਇਲਾਗ ਨੂੰ ਗੁਰਦਾਸ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਹੈ। ਇਸ ਡਾਇਲਾਗ ਪ੍ਰੋਮੋ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਡਾਇਲਾਗ ਪ੍ਰੋਮੋ ਰਿਲੀਜ਼ ਹੁੰਦਿਆਂ ਹੀ ਸੁਰਖੀਆਂ 'ਚ ਆ ਗਿਆ ਤੇ ਇਸ ਨੇ ਲੋਕਾਂ 'ਚ ਫਿਲਮ ਪ੍ਰਤੀ ਉਤਸ਼ਾਹ ਹੋਰ ਵਧਾ ਦਿੱਤਾ ਹੈ।
gurdas maan
ਦੱਸਣਯੋਗ ਹੈ ਕਿ ਸੈਵਨ ਕਲਰਸ ਮੋਸ਼ਨ ਪਿਕਚਰਸ ਨੇ 'ਨਨਕਾਣਾ' ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਬਣਾ ਚੁੱਕੇ ਹਨ। ਦੱਸ ਦਈਏ ਕਿ 'ਨਨਕਾਣਾ' ਫਿਲਮ 'ਚ ਗੁਰਦਾਸ ਮਾਨ, ਬਾਲੀਵੁੱਡ 'ਚ ਕੰਮ ਕਰ ਚੁੱਕੀ ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
gurdas maan
ਫਿਲਮ ਦਾ ਅਧਾਰ 1947 ਦੀ ਵੰਡ ਨੂੰ ਬਣਾਇਆ ਗਿਆ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ ਅਤੇ ਬੜੇ ਜ਼ੋਰਾਂ ਸ਼ੋਰਾਂ ਨਾਲ ਯੂਟਿਊਬ ਅਤੇ ਟੀਵੀ 'ਤੇ ਚਲ ਰਿਹਾ ਹੈ। ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ ਦੇ ਕੋ ਪ੍ਰੋਡਿਊਸਰ ਜਤਿੰਦਰ ਸ਼ਾਹ, ਪੂਜਾ ਗੁਜਰਾਲ ਤੇ ਸੁਮੀਤ ਸਿੰਘ ਹਨ। ਧਰਮ ਅਤੇ ਪਿਆਰ ਦਾ ਸੁਨੇਹਾ ਦਿੰਦੀ ਇਹ ਫਿਲਮ ਕਿੰਨੀ ਕੁ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਇਹ ਤਾਂ ਹੁਣ ਲੋਕਾਂ ਦੀ ਜ਼ੁਬਾਨੀ ਹੀ ਪਤਾ ਲੱਗੇਗਾ। ਫਿਲਮ 6 ਜੁਲਾਈ 2018 ਨੂੰ ਰਿਲੀਜ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ।