Big Read: ਇਜ਼ਰਾਇਲ-ਫਲਿਸਤਿਨ ਜੰਗ ਨੂੰ ਲੈ ਕੇ ਵਾਇਰਲ 10 ਫਰਜ਼ੀ ਤੇ ਗੁੰਮਰਾਹਕੁਨ ਦਾਅਵਿਆਂ ਦਾ Fact Check
Published : Oct 20, 2023, 3:31 pm IST
Updated : Oct 20, 2023, 3:34 pm IST
SHARE ARTICLE
Fact Check Report on 10 Fake Misleading Claims viral regarding Israel-Palestine war
Fact Check Report on 10 Fake Misleading Claims viral regarding Israel-Palestine war

ਇਸ ਜੰਗ ਨੂੰ ਲੈ ਕੇ ਵਾਇਰਲ ਹੋਏ 10 ਫਰਜ਼ੀ-ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ

RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਹੁਣ ਉਸ ਮੋੜ 'ਤੇ ਆ ਗਈ ਹੈ ਜਿੱਥੇ ਕਿਸੇ ਇੱਕ ਦੀ ਤਬਾਹੀ ਤੈਅ ਹੈ। ਹਜ਼ਾਰਾਂ ਮਸੂਮ ਬੇਗੁਨਾਹਾਂ ਨੇ ਇਸ ਜੰਗ ਵਿਚ ਆਪਣੀ ਜਾਨ ਗਵਾਈ ਤੇ ਹੋਰ ਕਿੰਨ੍ਹੇ ਅੱਗੇ ਮਾਰੇ ਜਾਣਗੇ ਉਸਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਹੈ।

ਇਸ ਜੰਗ ਨੂੰ ਲੈ ਕੇ ਜਿਥੇ ਸੋਸ਼ਲ ਮੀਡਿਆ ਵੀਡੀਓ-ਤਸਵੀਰਾਂ ਨਾਲ ਭਰ ਗਿਆ ਓਥੇ ਹੀ ਇਸਦਾ ਇੱਕ ਅੰਗ ਫਰਜ਼ੀ ਤੇ ਗੁੰਮਰਾਹਕੁਨ ਦਾਅਵਿਆਂ ਦਾ ਵੀ ਰਿਹਾ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਦੱਸਾਂਗੇ ਇਸ ਜੰਗ ਨੂੰ ਲੈ ਕੇ ਵਾਇਰਲ ਹੋਏ 10 ਫਰਜ਼ੀ-ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ....

1. ਕੀ ਹਮਾਸ ਨੇ 40 ਬੱਚਿਆਂ ਦੇ ਸਿਰ ਕਲਮ ਕਰ ਦਿੱਤੇ?

Did hamas beheaded 40 Children? Fact Check ReportDid hamas beheaded 40 Children? Fact Check Report

ਇਸ ਜੰਗ ਨੂੰ ਲੈ ਕੇ ਪਿਛਲੇ ਦਿਨਾਂ ਇੱਕ ਅਜਿਹੀ ਖਬਰ ਇਜ਼ਰਾਇਲ ਵੱਲੋਂ ਸਾਹਮਣੇ ਆਈ ਸੀ ਜਿਸਨੇ ਸਾਰਿਆਂ ਦੇ ਰੂਹ-ਕੰਡੇ ਖੜੇ ਕਰ ਦਿੱਤੇ ਸਨ। ਇਜ਼ਰਾਇਲ ਵੱਲੋਂ ਦਾਅਵਾ ਕੀਤਾ ਗਿਆ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ਦੇ ਇੱਕ ਪਿੰਡ 'ਚ 40 ਬੱਚਿਆਂ ਦੇ ਸਿਰ ਵੱਢੇ ਗਏ।"

ਵਲੈਤੀ ਮੀਡੀਆ ਹਾਊਸ "i24NEWS English"  ਤੇ "The Independent" ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਜ਼ਰਾਇਲ ਦੇ ਫੌਜੀ ਜਵਾਨਾਂ ਨੇ ਦੱਸਿਆ ਕਿ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਇਲ ਦੇ Kibbutz Kfar Aza ਵਿਖੇ 40 ਬੱਚਿਆਂ ਦੇ ਸਿਰ ਵੱਢੇ ਗਏ ਹਨ।

ਅਸੀਂ ਹਮਾਸ ਵੱਲੋਂ 40 ਇਜ਼ਰਾਇਲੀ ਬੱਚਿਆਂ ਦੇ ਸਿਰ ਵੱਢਣ ਦੇ ਦਾਅਵੇ ਦੀ ਬਾਰੀਕੀ ਨਾਲ ਜਾਂਚੀ ਕੀਤੀ ਸੀ। ਅਸੀਂ ਆਪਣੀ ਪੜਤਾਲ ਵਿਚ ਇਜ਼ਰਾਇਲ ਦੀ ਮੀਡੀਆ ਏਜੰਸੀ Fake Reporter ਨਾਲ ਵੀ ਦਾਅਵੇ ਨੂੰ ਲੈ ਕੇ ਗੱਲਬਾਤ ਕੀਤੀ ਸੀ। ਸਾਡੀ ਪੜਤਾਲ ਤੇ ਗੱਲਬਾਤ ਤੋਂ ਇਹ ਗੱਲ ਸਾਫ ਹੋਈ ਸੀ ਕਿ ਹਾਲੇ ਤੱਕ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਸਾਹਮਣੇ ਨਹੀਂ ਆਈ ਤੇ ਇਜ਼ਰਾਇਲੀ ਸੈਨਾ ਵੱਲੋਂ ਵਾਇਰਲ ਦਾਅਵੇ ਦੀ ਵੀ ਪੁਸ਼ਟੀ ਨਹੀਂ ਕੀਤੀ ਗਈ। ਇਜ਼ਰਾਇਲੀ ਸੈਨਾ ਵੱਲੋਂ ਇਸ ਦਾਅਵੇ ਦਾ ਸਿਰਫ ਕਿਆਸ ਲਗਾਇਆ ਗਿਆ ਪਰ ਓਥੇ ਮੌਜੂਦ ਗਰਾਉਂਡ ਪੱਤਰਕਾਰਾਂ ਨੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਵੀ ਕੋਈ ਪੁਖਤਾ ਜਾਣਕਾਰੀ ਦਾਅਵੇ ਸਬੰਧੀ ਸਾਹਮਣੇ ਨਹੀਂ ਆਈ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

2. ਇਜ਼ਰਾਈਲੀ ਬੱਚਿਆਂ ਨੂੰ ਪਿੰਜਰੇ 'ਚ ਹਮਾਸ ਲੜਾਕਿਆਂ ਨੇ ਕੀਤਾ ਕੈਦ?

Fact Check Video of Chidren in Chicken cage has no link with recent Israel Palestine warFact Check Video of Chidren in Chicken cage has no link with recent Israel Palestine war

ਇਸ ਜੰਗ ਵਿਚਕਾਰ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸਦੇ ਵਿਚ ਪਿੰਜਰਿਆਂ 'ਚ ਬੱਚੇ ਬੰਦ ਵੇਖੇ ਜਾ ਸਕਦੇ ਸਨ। ਦਾਅਵਾ ਕੀਤਾ ਗਿਆ ਸੀ ਕਿ ਫਲਸਤੀਨੀ ਇਸਲਾਮੀ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਇਜ਼ਰਾਈਲੀ ਬੱਚਿਆਂ ਨੂੰ ਮੁਰਗੀਆਂ ਵਾਲੇ ਪਿੰਜਰੇ 'ਚ ਕੈਦ ਕਰ ਰੱਖਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਇਸਦੀ ਬਾਰੀਕੀ ਨਾਲ ਜਾਂਚ ਕੀਤੀ ਸੀ ਅਤੇ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਇਹ ਵੀਡੀਓ ਇਜ਼ਰਾਈਲ-ਫਿਲਿਸਤਿਨ ਵਿਚਕਾਰ ਚਲ ਰਹੇ ਯੁੱਧ ਤੋਂ ਪਹਿਲਾਂ ਬਣਾਇਆ ਗਿਆ ਸੀ ਅਤੇ ਇਸਦਾ ਯੁੱਧ ਨਾਲ ਕੋਈ ਸਬੰਧ ਨਹੀਂ ਸੀ। ਇਸ ਵੀਡੀਓ ਨੂੰ "ਮਜ਼ਲੂਮ ਫੀਬਾ ਲੇਡੀ" ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ ਅਤੇ ਅਕਾਊਂਟ ਦਾ ਮਾਲਕ, ਗਾਜ਼ਾ ਪੱਟੀ ਦਾ ਇੱਕ ਨੌਜਵਾਨ ਹੈ ਜਿਸਨੇ 11 ਅਕਤੂਬਰ 2023 ਨੂੰ ਇੱਕ ਵੀਡੀਓ ਕਲਿੱਪ ਰਾਹੀਂ ਆਪਣੇ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਸਾਂਝਾ ਕੀਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਗਾਜ਼ਾ ਵਿਖੇ ਹਸਪਤਾਲ ਧਮਾਕੇ ਨੂੰ ਲੈ ਕੇ ਵਾਇਰਲ ਇਹ ਤਸਵੀਰਾਂ ਪੁਰਾਣੀਆਂ ਹਨ

Fact Check Old images peddled as recent linked with Gaza Hospital BlastFact Check Old images peddled as recent linked with Gaza Hospital Blast

18 ਅਕਤੂਬਰ 2023 ਦੀ ਚੜਦੀ ਸਵੇਰ ਨੂੰ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿਚ ਜ਼ਬਰਦਸਤ ਧਮਾਕੇ 'ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ 'ਚ ਲਗਭਗ 500 ਲੋਕ ਮਾਰੇ ਗਏ ਹਨ। ਹਾਲਾਂਕਿ, ਇਜ਼ਰਾਇਲ ਵੱਲੋਂ ਇਸ ਇਲਜ਼ਾਮ ਨੂੰ ਖਾਰਿਜ਼ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਹਮਾਸ ਵੱਲੋਂ ਆਪਣੇ ਹੀ ਗਾਜ਼ਾ ਦੇ ਹਸਪਤਾਲ 'ਤੇ ਕੀਤਾ ਗਿਆ।

ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਮਾਮਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰ ਗਿਆ। ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਕੁਝ ਪੁਰਾਣੀ ਤਸਵੀਰਾਂ ਵੀ ਵਾਇਰਲ ਹੋਈਆਂ। ਇਸੇ ਲੜੀ 'ਚ ਮਾਮਲੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋਇਆ ਜਿਸਦੇ ਵਿਚ 3 ਤਸਵੀਰਾਂ ਸ਼ਾਮਲ ਸਨ। 


* ਪਹਿਲੀ ਤਸਵੀਰ ਵਿਚ ਇੱਕ ਚੈਂਬਰ ਅੰਦਰ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਸੀ।

* ਦੂਜੀ ਤਸਵੀਰ ਵਿਚ ਇੱਕ ਵਿਅਕਤੀ ਨੂੰ ਸਟਰੈਚਰ 'ਤੇ ਲੈ ਕੇ ਜਾਇਆ ਜਾ ਰਿਹਾ ਸੀ।

* ਤੀਜੀ ਤਸਵੀਰ ਵਿਚ ਛੋਟੇ ਬੱਚਿਆਂ ਦੇ ਦੇਹ ਵੇਖੇ ਜਾ ਸਕਦੇ ਸਨ।

ਦਾਅਵਾ ਕੀਤਾ ਗਿਆ ਕਿ ਇਹ ਤਸਵੀਰਾਂ ਗਾਜ਼ਾ ਵਿਖੇ ਹਸਪਤਾਲ ਧਮਾਕੇ ਨਾਲ ਸਬੰਧਿਤ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਸੀ। ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਸਨ ਜਿਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

4. 17 ਭਾਰਤੀਆਂ ਨੂੰ ਹਮਾਸ ਨੇ ਕੀਤਾ ਅਗਵਾ? 

List of 17 Indian Nationals kidnapped by Hamas? Fact Check ReportList of 17 Indian Nationals kidnapped by Hamas? Fact Check Report

ਲੋਕਾਂ ਦੇ ਨਾਂਅ ਦੀ ਇੱਕ ਸੂਚੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ "ਇਸਰਾਈਲ ਵਿਚ ਸ਼ਨੀਵਾਰ ਨੂੰ 17 ਭਾਰਤੀਆਂ ਨੂੰ ਹਮਾਸ ਦੁਆਰਾ ਅਗਵਾ ਕਰ ਲਿਆ ਗਿਆ ਤੇ ਇਹਨਾਂ ਵਿੱਚੋਂ 10 ਨੂੰ ਮਾਰ ਦਿੱਤਾ ਗਿਆ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਸੀ। ਇਹ ਸੂਚੀ ਉਨ੍ਹਾਂ ਨੇਪਾਲੀ ਨਾਗਰਿਕਾਂ ਦੀ ਸੀ ਜੋ ਹਾਲੀਆ ਚੱਲ ਰਹੇ ਫਿਲਿਸਤਿਨ-ਇਜ਼ਰਾਈਲ ਸੰਘਰਸ਼ ਵਿਚ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

5. ਇਜ਼ਰਾਈਲ ਵੱਲੋਂ ਇਮਾਰਤ ਨੂੰ ਢਹਿ-ਢੇਰੀ ਕੀਤੇ ਜਾਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਗਿਆ ਵਾਇਰਲ

Fact Check Old vide of Israel Air raid on Gaza viral as recentFact Check Old vide of Israel Air raid on Gaza viral as recent

ਸੋਸ਼ਲ ਮੀਡੀਆ 'ਤੇ ਇਸ ਜੰਗ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਇਮਾਰਤ 'ਤੇ ਮਿਜ਼ਾਈਲਾਂ ਨਾਲ ਹਮਲਾ ਹੁੰਦੇ ਅਤੇ ਇਮਾਰਤ ਨੂੰ ਢਹਿ-ਢੇਰੀ ਹੁੰਦੇ ਦੇਖਿਆ ਜਾ ਸਕਦਾ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕਰ ਰਹੇ ਸਨ ਕਿ ਇਜ਼ਰਾਈਲ ਨੇ ਗਾਜ਼ਾ ਦੇ ਤੀਜੇ ਟਾਵਰ ਨੂੰ ਤਬਾਹ ਕਰ ਦਿੱਤਾ ਹੈ। ਯੂਜ਼ਰਸ ਇਸ ਵੀਡੀਓ ਨੂੰ ਇਜ਼ਰਾਈਲ-ਫਿਲਿਸਤਿਨ ਵਿਚਕਾਰ ਚੱਲ ਰਹੀ ਜੰਗ ਦੇ ਨਾਂ 'ਤੇ ਹਾਲ ਹੀ ਦਾ ਦੱਸ ਕੇ ਸ਼ੇਅਰ ਕਰ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਸੀ। ਇਹ ਸਾਲ 2021 ਦਾ ਇੱਕ ਪੁਰਾਣਾ ਵੀਡੀਓ ਸੀ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ 'ਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

6. ਫਲਿਸਤੀਨੀ ਕਰ ਰਹੇ ਜ਼ਖਮੀ ਹੋਣ ਦਾ ਦਿਖਾਵਾ?

Fact Check Video of Movie shoot makeup viral with fake claimFact Check Video of Movie shoot makeup viral with fake claim

ਇਸ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਔਰਤ ਕੁਝ ਲੋਕਾਂ 'ਤੇ ਮੇਕਅੱਪ ਕਰ ਉਨ੍ਹਾਂ ਨੂੰ ਜ਼ਖਮੀ ਬਣਾ ਰਹੀ ਹੈ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਫਿਲਿਸਤਿਨ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਫਰਜ਼ੀ ਜਖਮੀ ਬਣ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਫਿਲਮ ਦੇ ਸ਼ੂਟ ਦਾ ਹਿੱਸਾ ਸੀ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਸਗੋਂ 2017 ਦਾ ਸੀ। ਇਸ ਵੀਡੀਓ ਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

7. ਕੀ ਇਜ਼ਰਾਈਲ 'ਚ ਪੈਰਾਸ਼ੂਟ ਰਾਹੀਂ ਦਾਖਲ ਹੋ ਰਹੇ ਹਮਾਸ ਦੇ ਲੜਾਕੇ?

Fact Check Video of Paratroops Drill In Egyptian Military Academy Viral In the Name Of Izrael-Palestine WarFact Check Video of Paratroops Drill In Egyptian Military Academy Viral In the Name Of Izrael-Palestine War

ਇਜ਼ਰਾਇਲ-ਹਮਾਸ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਪੈਰਾਸ਼ੂਟ ਰਾਹੀਂ ਉਤਰ ਰਹੇ ਲੋਕਾਂ ਦਾ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਹਮਾਸ ਦੇ ਲੜਾਕਿਆਂ ਦਾ ਹੈ ਜੋ ਗਾਜ਼ਾ ਸਰਹੱਦ ਤੋਂ ਇਜ਼ਰਾਈਲ ‘ਚ ਪੈਰਾਸ਼ੂਟ ਰਾਹੀਂ ਦਾਖਲ ਹੋਏ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਇਜ਼ਰਾਇਲ-ਹਮਾਸ ਦੀ ਜੰਗ ਨਾਲ ਕੋਈ ਸਬੰਧ ਨਹੀਂ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਇਜ਼ਿਪਟ ਦੇ ਮਿਲਿਟਰੀ ਅਕੈਡਮੀ ਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

8. ਜ਼ਮੀਨ 'ਤੇ ਮੱਥਾ ਟੇਕ ਰਹੇ ਹਮਾਸ ਦੇ ਲੜਾਕੇ?

Fact Check Old video of islamist praying after winning idlib viral linked to israel palestine warFact Check Old video of islamist praying after winning idlib viral linked to israel palestine war

ਇਸ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਹਥਿਆਰਬੰਦ ਵਿਅਕਤੀਆਂ ਨੂੰ ਜ਼ਮੀਨ 'ਤੇ ਮੱਥਾ ਟੇਕਦੇ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਹਮਾਸ ਲੜਾਕੇ ਇਜ਼ਰਾਈਲ 'ਚ ਦਾਖਲ ਹੋਣ ਤੋਂ ਬਾਅਦ ਮੱਥਾ ਟੇਕ ਰਹੇ ਸਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਸੀ ਅਤੇ ਇਸਦਾ ਹਾਲੀਆ ਇਜ਼ਰਾਈਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

9. ਕਾਫ਼ਿਲੇ 'ਤੇ ਵਿਸਫੋਟ ਦੇ ਇਸ ਵੀਡੀਓ ਦਾ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ

Old video of blast on convoy viral linked to current Israel Palestine warOld video of blast on convoy viral linked to current Israel Palestine war

ਇਸ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਜ਼ਰਾਇਲੀ ਸੈਨਾ ਦੀ ਤਰੀਫ ਕਰਦਾ ਇੱਕ ਵੀਡੀਓ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਕੁਝ ਜਵਾਨਾਂ ਦੇ ਕਾਫ਼ਿਲੇ ਉੱਤੇ ਬਮਬਾਰੀ ਹੁੰਦੀ ਵੇਖੀ ਜਾ ਸਕਦੀ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਮਾਸ ਦੇ ਅੱਤਵਾਦੀਆਂ ਖਿਲਾਫ ਇਜ਼ਰਾਇਲੀ ਬਮਬਾਰੀ ਦਾ ਵੀਡੀਓ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਸੀ ਅਤੇ ਇਸਦਾ ਹਾਲੀਆ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

10. ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਜਵਾਬ?

Video of Anniversary celebration of mouloudia club viral linked to hamas izrael warVideo of Anniversary celebration of mouloudia club viral linked to hamas izrael war

ਇਸ ਜੰਗ ਦੇ ਸ਼ੁਰੂਆਤ 'ਚ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸਦੇ ਵਿਚ ਲਾਲ ਰੰਗ ਦਾ ਧੂਆਂ ਉੱਡਦਾ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਆਤਿਸ਼ਬਾਜ਼ੀ ਦਾ ਧੂਆਂ ਨਹੀਂ ਸਗੋਂ ਇਜ਼ਰਾਈਲ ਦੁਆਰਾ ਹਮਾਸ ਨੂੰ ਹਮਲੇ ਰਾਹੀਂ ਜਵਾਬ ਦਿੱਤਾ ਜਾ ਰਿਹਾ ਸੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਜਸ਼ਨ ਦਾ ਹਿੱਸਾ ਸੀ ਨਾ ਕਿ ਇਜ਼ਰਾਈਲ ਦੁਆਰਾ ਹਮਾਸ ਨੂੰ ਦਿੱਤੇ ਜਾ ਰਹੇ ਜਵਾਬੀ ਹਮਲੇ ਦਾ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਜ਼ਰਾਇਲ-ਫਿਲਿਸਤਿਨ ਜੰਗ ਨੂੰ ਲੈ ਕੇ ਵਾਇਰਲ ਹੋਏ ਕੁਝ 10 ਫਰਜ਼ੀ-ਗੁੰਮਰਾਹਕੁਨ ਦਾਅਵਿਆਂ ਦੀ ਇਹ ਰਿਪੋਰਟ ਉੱਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਸੋਸ਼ਲ ਮੀਡੀਆ 'ਤੇ ਵਾਇਰਲ ਹਰ ਫਰਜ਼ੀ-ਗੁੰਮਰਾਹਕੁਨ ਦਾਅਵੇ ਦਾ ਸੱਚ ਤੁਹਾਡੇ ਸਾਹਮਣੇ ਲਿਆਂਦੀ ਰਹੇਗੀ। ਪੜ੍ਹਦੇ ਰਹੋ ਰੋਜ਼ਾਨਾ ਸਪੋਕਸਮੈਨ...
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੇ ਇਕੱਠੇ ਹੋ ਕੇ ਕੀਤਾ ਆਹ ਕੰਮ, ਵੀਡੀਓ ਦੇਖ ਪੁਰਾਣਾ ਪੰਜਾਬ ਯਾਦ

19 Jun 2024 4:29 PM

Big Breaking: ਪੰਜਾਬ ਦੇ ਵੱਡੇ ਮੰਤਰੀ ਨੇ ਦਿੱਤਾ ਅਸਤੀਫਾ, ਇੱਕ ਹੋਰ ਚੋਣ ਲਈ ਹੋ ਜਾਓ ਤਿਆਰ, ਵੇਖੋ LIVE

19 Jun 2024 4:19 PM

Reel ਬਣਾਉਣਾ ਪੈ ਗਿਆ ਮਹਿੰਗਾ ਦੇਖੋ ਕਿਵੇਂ ਲੜਕੀ ਨਾਲ ਵਾਪਰਿਆ ਭਾਣਾ, ਟੀਨ ਦਾ ਡੱਬਾ ਬਣੀ ਗੱਡੀ

19 Jun 2024 1:41 PM

Bhagwant Mann LIVE | "ਪੁਲਿਸ ਮੁਲਾਜ਼ਮਾਂ ਦੀ ਤਸਕਰਾਂ ਨਾਲ ਸੀ ਦੋਸਤੀ", CM ਮਾਨ ਤੇ DGP ਪੰਜਾਬ ਦੇ ਵੱਡੇ ਖ਼ੁਲਾਸੇ

19 Jun 2024 12:15 PM

Hoshiarpur News : DIG ਨੇ Thane 'ਚ ਮਾਰਿਆ Raid ਤਾਂ ਕੁਆਰਟਰਾਂ 'ਚ ਸੁੱਤੇ ਮਿਲੇ Police officer ਤਾਂ ਵਾਇਰਲੈਸ

19 Jun 2024 11:16 AM
Advertisement